Headlines

ਸਰਬੱਤ ਰੀਅਲ ਇਸਟੇਟ ਸਰਵਿਸ ਵੱਲੋਂ ਨਵੇਂ ਸਾਲ ਦੀ ਪਾਰਟੀ ਦਾ ਆਯੋਜਨ

ਬੇਹਤਰੀਨ ਸੇਵਾਵਾਂ ਲਈ ਰੀਐਲਟਰਾਂ ਦਾ ਸਨਮਾਨ-

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਬੀਤੇ ਦਿਨ ਸਰਬੱਤ ਰੀਅਲ ਇਸਟੇਟ ਸਰਵਿਸ ਲਿਮਿਟਡ ਤੇ ਮਨਦੀਪ ਕੌਰ ਰਾਏ ਮੈਨੇਜਿੰਗ ਬਰੋਕਰ ਵੱਲੋਂ ਨਵੇਂ ਸਾਲ ਦੀ ਪਾਰਟੀ ਦਾ ਸਲਾਨਾ ਸਮਾਰੋਹ ਹਵੇਲੀ ਇੰਡੀਅਨ ਬੈਸਟਰੋ ਵਿਖੇ ਕੀਤਾ ਗਿਆ , ਜਿਸ ਵਿੱਚ ਸਰਬੱਤ ਰੀਅਲ ਇਸਟੇਟ  ਦੇ ਰੀਐਲਟਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ| ਇਹਨਾਂ ਰੀਐਲਟਰਾ ਨੂੰ ਇਸ ਸਮਾਗਮ ਵਿੱਚ ਪਿਛਲੇ ਸਾਲ ਰੀਅਲ ਇਸਟੇਟ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਤੇ  ਸੇਵਾਵਾਂ ਬਦਲੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਜੋਤ ਸਿੰਘ, ਡਿੰਪੀ ਬਾਹੀਆ, ਗੁਰਪ੍ਰੀਤ ਸੰਘਾ, ਹਰਬੰਸ ਲਾਈਲ, ਮਨਦੀਪ ਹੇਅਰ,ਜਸਵਿੰਦਰ ਸਿੰਘ ਦਿਲਾਵਰੀ,ਇੰਦਰ ਥਿੰਦ, ਮਨਿੰਦਰ ਬੇਦੀ,ਜਰਨੈਲ ਖੰਡੋਲੀ,ਪਰਵ ਮਹਿਤਾ, ਇੰਦਰ ਬੈਂਸ ਆਦਿ ਹਾਜ਼ਰ ਸਨ |

Leave a Reply

Your email address will not be published. Required fields are marked *