ਨਵੀਂ ਦਿੱਲੀ, 1 ਜਨਵਰੀ ( ਦਿਓਲ)-
ਵਿਸ਼ਵ ਪ੍ਰਸਿਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੋਸਾਂਝ ਪ੍ਰਧਾਨ ਮੰਤਰੀ ਮੋਦੀ ਨੂੰ ਗੁਲਦਸਤਾ ਦਿੰਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ।ਦੋਸਾਂਝ ਨੇ 31 ਦਸੰਬਰ ਨੂੰ ਆਪਣੇ ਜ਼ੱਦੀ ਸ਼ਹਿਰ ਲੁਧਿਆਣਾ ਵਿਚ ਪੰਜਾਬ ਖੇਤੀ ਯੂਨੀਵਰਸਿਟੀ ’ਚ ਸ਼ੋਅ ਕਰਕੇ ਆਪਣਾ ਦਿਲ-ਲੂਮੀਨਾਟੀ ਕੰਸਰਟ ਟੂਰ ਖ਼ਤਮ ਕੀਤਾ ਹੈ। ਇਸ ਟੂਰ ਤਹਿਤ ਗਾਇਕ ਨੇ ਚੰਡੀਗੜ੍ਹ, ਇੰਦੌਰ, ਚੇਨੱਈ, ਬੰਗਲੂਰੂ, ਮੁੰਬਈ ਤੇ ਗੁਹਾਟੀ ਸਣੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਕੀਤੇ ਸਨ।