Headlines

ਬੁੱਢਾ ਦਲ ਵੱਲੋਂ ਖੱਡ ਰਾਜਗਿਰੀ ਗੁ: ਜੋੜਾ ਖੂਹੀਆਂ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ

ਸ੍ਰੀ ਅਨੰਦਪੁਰ ਸਾਹਿਬ:- 2 ਜਨਵਰੀ – ਏਥੋਂ ਵੀਹ ਕਿਲੋਮੀਟਰ ਦੂਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਛਾਉਣੀ ਖੱਡ ਰਾਜਗਿਰੀ ਗੁਰਦੁਆਰਾ ਜੋੜ ਖੂਹੀਆਂ ਵਿਖੇ ਅਮਰ ਸ਼ਹੀਦ ਬਾਬਾ ਅਮਰ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਮਹਾਨ ਗੁਰਮਤਿ ਸਮਾਗਮ ਅਯੋਜਿਤ ਕੀਤੇ ਗਏ। ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕਾਂ ਨੇ ਸਿੱਖ ਇਤਿਹਾਸ ਅਤੇ ਗੁਰਮਤਿ ਦੀ ਸਾਂਝ ਸੰਗਤ ਨਾਲ ਪਾਈ।

ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਆਪਣੇ ਸੰਬੋਧਨ ‘ਚ ਕਿਹਾ ਇਸ ਇਤਿਹਾਸਿਕ ਅਸਥਾਨ ਵਿਖੇ ਬਾਬਾ ਲਾਡਾ ਸਿੰਘ ਨਿਹੰਗ ਅਤੇ ਬਾਬਾ ਅਮਨਦੀਪ ਸਿੰਘ ਅਬਿਆਨਾ ਸੇਵਾ ਨਿਭਾ ਰਹੇ ਹਨ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਅੱਜ ਉਨ੍ਹਾਂ ਨੂੰ ਗੁਰਦੁਆਰਾ ਦਰਬਾਰ ਲਈ ਦਿਲ ਖੋਲ ਕੇ ਰਾਸ਼ੀ ਸੌਂਪੀ ਗਈ। ਇੱਥੇ ਜਲਦ ਹੀ ਸੁੰਦਰ ਆਲੀਸ਼ਾਨ ਗੁਰੂ ਮਹਾਰਾਜ ਦਾ ਦਰਬਾਰ ਬਣੇਗਾ। ਉਨਾਂ ਦੱਸਿਆ ਕਿ ਵੱਖ-ਵੱਖ ਥਾਵਾਂ, ਪ੍ਰਾਂਤਾਂ, ਜ਼ਿਲ੍ਹਿਆ ਅਤੇ ਦੇਸ਼ਾਂ ਵਿੱਚ ਬੁੱਢਾ ਦਲ ਦੀਆਂ ਪੰਜ ਸੌ ਤੋਂ ਵੱਧ ਛਾਉਣੀਆਂ ਹਨ। ਇਸ ਅਸਥਾਨ ਤੇ ਚਾਰ ਕਮਰੇ ਇਸਨਾਨ ਘਰ, ਬਾਥਰੂਮ, ਦਰਬਾਰ ਹਾਲ ਦੇ ਗੁਬੰਦ ਦਾ ਕੰਮ ਚੱਲ ਰਿਹਾ ਹੈ। ਜਲਦ ਮਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਬੁੱਢਾ ਦਲ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਬੁੱਢਾ ਦਲ ਵੱਲੋਂ ਵਿਸ਼ੇਸ਼ ਐਵਾਰਡ ਤੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮਲੂਕ ਸਿੰਘ ਲਾਡੀ ਅਨੰਦਪੁਰ ਸਾਹਿਬ, ਬਾਬਾ ਗੁਰਮੁੱਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲਛਮਣ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਜਸਬੀਰ ਸਿੰਘ ਨਿਹੰਗ, ਬਾਬਾ ਹਿੰਮਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *