ਲੈਸਟਰ (ਇੰਗਲੈਂਡ),30 ਦਸੰਬਰ (ਸੁਖਜਿਦਰ ਸਿੰਘ ਢੱਡੇ)-ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਸ ਦਲਜੀਤ ਸਿੰਘ ਸਹੋਤਾ ਦੇ ਮਾਤਾ ਸੁਰਜੀਤ ਕੌਰ ਸਹੋਤਾ ਦਾ ਅੰਤਿਮ ਸੰਸਕਾਰ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗ੍ਰੇਟ ਗਲੇਨ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ,ਇਸ ਤੋਂ ਪਹਿਲਾਂ ਸਵੇਰੇ 9 ਵਜੇ ਮਾਤਾ ਸੁਰਜੀਤ ਕੌਰ ਸਹੋਤਾ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਸ ਸਹੋਤਾ ਦੇ ਗ੍ਰਹਿ 375 ਲੰਡਨ ਰੋਡ ਸਟੋਨੇਗੇਟ ਵਿਖੇ ਲਿਆਂਦੀ ਗਈ। ਜਿਥੇ ਵੱਡੀ ਗਿਣਤੀ ਚ ਇਕੱਤਰਤ ਹੋਏ ਲੋਕਾਂ ਨੇ ਮਾਤਾ ਜੀ ਦੇ ਅੰਤਿਮ ਦਰਸਨ ਕਰਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਪਰੋਕਤ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਕਲੈਟਨਿਮ ਪਾਰਕ ਵਿਖੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੋਰਡਨ ਸਟਾਰ ਪੰਜਾਬੀ ਗਾਇਕ ਮਲਕੀਤ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਰੇਸ਼ਮ ਸਿੰਘ ਸੰਧੂ, ਨਛੱਤਰ ਕਲਸੀ, ਆਪ ਆਗੂ ਸੁਖਵੰਤ ਸਿੰਘ ਪੰਡਾਂ ਜਰਮਨ, ਰਛਪਾਲ ਸਿੰਘ ਸੰਘਾ , ਕੁਲਵੰਤ ਸਿੰਘ ਚੱਢਾ, ਅਜਾਇਬ ਸਿੰਘ ਗਰਚਾ ਸਮੇਤ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ, ਯੂਰਪ ਅਤੇ ਅਫਰੀਕਾ ਕੇਨੈਡਾ ਸਮੇਤ ਪੰਜਾਬ ਤੋਂ ਪੁੱਜੇ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜ਼ ਸੇਵੀ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਤੇ ਸਟੇਜ ਸਕੱਤਰ ਦੀ ਸੇਵਾ ਨਛੱਤਰ ਸਿੰਘ ਕਲਸੀ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਭੇਜੇ ਗਏ ਸ਼ੋਕ ਸੁਨੇਹੇ ਵੀ ਪੜ ਕੇ ਸੁਣਾਏ ਗਏ।ਅੰਤ ਚ ਸ ਦਲਜੀਤ ਸਿੰਘ ਸਹੋਤਾ ਨੇ ਅਏ ਹੋਏ ਵੱਖ ਵੱਖ ਆਗੂਆਂ ਦਾ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਮੰਗਤ ਸਿੰਘ ਪਲਾਹੀ,ਸੀਤਲ ਸਿੰਘ ਗਿੱਲ,ਕੇ ਬੀ ਢੀਂਡਸਾ, ਅੰਮ੍ਰਿਤ ਪਾਲ ਸਿੰਘ, ਸਮੇਤ ਵੱਡੀ ਗਿਣਤੀ ਚ ਸਾਕ ਸਬੰਧੀ ਹਾਜ਼ਿਰ ਸਨ।
ਕੈਪਸਨ:-
ਮਾਤਾ ਸੁਰਜੀਤ ਕੌਰ ਸਹੋਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਬੁਲਾਰੇ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦਲਜੀਤ ਸਿੰਘ ਸਹੋਤਾ।