ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵੈਨਕੂਵਰ ਬੀਸੀ ਵਲੋਂ ਸਰੀ ਵਿਖੇ ਆਪਣਾ 9ਵਾਂ ਸਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਗੀਤ ਸੰਗੀਤ ਦਾ ਆਨੰਦ ਮਾਣਿਆ। ਮੁਟਿਆਰਾਂ ਨੇ ਗਿੱਧੇ ਤੇ ਸਭਿਆਚਾਰਕ ਵੰਨਗੀਆਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਐਸੋਸੀਏਸ਼ਨ ਵਲੋਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਘੇ ਰੇਡੀਓ ਹੋਸਟ ਹਰਜਿੰਦਰ ਥਿੰਦ, ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸਿੰਘ ਸੰਘਾ, ਬਖਸ਼ੀਸ਼ ਸਿੰਘ ਜ਼ੀਰਾ, ਅੰਗਰੇਜ਼ ਸਿੰਘ ਬਰਾੜ, ਕਰਤਾਰ ਸਿੰਘ ਢਿੱਲੋਂ, ਗੁਰਤੇਜ ਗਿੱਲ, ਹੈਰੀ ਸਦਿਓੜਾ, ਗੁਰਬਾਜ ਬਰਾੜ, ਪਰਮਿੰਦਰ ਥਿੰਦ, ਦਪਿੰਦਰ ਸਿੰਘ, ਨਵਪ੍ਰੀਤ ਰੰਗੀ ਤੇ ਹੋਰਾਂ ਨੇ ਸ਼ਮੂਲੀਅਤ ਕਰਦਿਆਂ ਮਹਿਫਲ ਵਿਚ ਰੰਗ ਭਰੇ।
ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ 9ਵਾਂ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ
