Headlines

ਧਾਰਮਿਕ ਕੱਟੜਤਾ ਤੇ ਫਿਰਕੂ ਸਿਆਸਤ ਪੰਜਾਬ ਦੇ ਹਿੱਤ ਵਿਚ ਨਹੀਂ-ਜੋਸ਼ੀ

ਸਾਬਕਾ ਕੈਬਨਿਟ ਮੰਤਰੀ ਕੈਨੇਡਾ ਦੇ ਸੰਖੇਪ ਦੌਰੇ ਤੇ ਪੁੱਜੇ-

ਕੈਲਗਰੀ ( ਦਲਵੀਰ ਜੱਲੋਵਾਲੀਆ )– ਬੀਤੇ ਦਿਨੀਂ ਪੰਜਾਬ ਤੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਆਪਣੀ ਕੈਨੇਡਾ ਫੇਰੀ ਦੌਰਾਨ ਆਪਣੇ ਨੇੜਲੇ ਮਿੱਤਰ ਡਾ ਸੁਮਨਪ੍ਰੀਤ ਸਿੰਘ ਰੰਧਾਵਾ ਨਾਲ ਪਹਾੜੀ ਸਥਾਨ ਬੈਂਫ ਤੇ ਕੈਲਗਰੀ ਵਿਖੇ ਪੁੱਜੇ। ਇਥੇ ਕੈਲਗਰੀ ਏਅਰਪੋਰਟ ਤੇ ਉਹਨਾਂ ਦਾ ਸਵਾਗਤ ਸਾਬਕਾ ਐਮ ਪੀ ਦਵਿੰਦਰ ਸ਼ੋਰੀ, ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ ਤੇ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਵਲੋਂ ਕੀਤਾ ਗਿਆ। ਆਪਣੀ ਦੋ ਦਿਨਾਂ ਸੰਖੇਪ ਫੇਰੀ ਦੌਰਾਨ ਆਪਣੇ ਕੁਝ ਨੇੜਲੇ ਦੋਸਤਾਂ ਨੂੰ ਮਿਲੇ ਤੇ ਪੰਜਾਬ ਦੀ ਸਿਆਸਤ ਅਤੇ ਭਵਿੱਖ ਦੀ ਰਾਜਨੀਤੀ ਬਾਰੇ ਵਿਚਾਰਾਂ ਕੀਤੀਆਂ। ਜ਼ਿਕਰਯੋਗ ਹੈ ਕਿ ਸ੍ਰੀ ਅਨਿਲ ਜੋਸ਼ੀ ਜੋ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਸਨ, ਕਿਸਾਨ ਅੰਦੋਲਨ ਦੇ ਪੱਖ ਵਿਚ ਭਾਜਪਾ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸਨ। ਹੁਣ ਅਕਾਲੀ ਦਲ ਵਲੋਂ ਕੇਵਲ ਪੰਥਕ ਮੁੱਦਿਆਂ ਤੱਕ ਸੀਮਤ ਹੋ ਜਾਣ ਕਾਰਣ ਉਹਨਾਂ ਨੇ ਅਕਾਲੀ ਦਲ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੀ ਰਾਜਨੀਤੀ ਦੇ ਭਵਿੱਖ ਅਤੇ ਉਹਨਾਂ ਵਲੋਂ ਸਿਆਸੀ ਪਿੜ ਵਿਚ ਸੰਭਾਵਨਾਵਾਂ ਬਾਰੇ ਉਹ ਆਪਣੇ ਨਿੱਜੀ ਦੋਸਤਾਂ ਮਿੱਤਰਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ। ਇਸ ਦੌਰਾਨ ਇਕ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਉਹ ਪੰਜਾਬ ਦੇ ਹਿੱਤਾਂ ਤੇ ਅਧਿਕਾਰਾਂ ਦੀ ਰਾਖੀ ਦੇ ਨਾਲ ਧਰਮ ਅਤੇ ਫਿਰਕੂ ਸਿਆਸਤ ਤੋਂ ਨਿਰਲੇਪ ਰਹਿੰਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪੰਜਾਬੀਆਂ ਨੂੰ ਇਕਮੁੱਠ ਵੇਖਣ ਦੇ ਚਾਹਵਾਨ ਹਨ। ਧਾਰਮਿਕ ਕੱਟੜਤਾ  ਤੇ ਫਿਰਕੂ ਰਾਜਨੀਤੀ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਉਹ ਚਾਹੁੰਦੇ ਹਨ ਕਿ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਵਿਚ ਸਰਬ ਸਾਂਝੀਵਾਲਤਾ ਦਾ ਝੰਡਾ ਬੁਲੰਦ ਹੋਵੇ ਤੇ ਪੰਜਾਬੀ ਦੁਨੀਆ ਦੀ ਸਿਆਸਤ ਲਈ ਇਕ ਮਿਸਾਲ ਬਣਨ।

ਬੈਂਸ ਤੇ ਦੁਲਟ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ-

ਇਸੇ ਦੌਰਾਨ ਸ੍ਰੀ ਅਨਿਲ ਜੋਸ਼ੀ ਕੈਲਗਰੀ ਵਿਖੇ ਸ ਅਮਰਪ੍ਰੀਤ ਸਿੰਘ ਬੈਂਸ ਦੇ ਸਹੁਰਾ ਪਰਿਵਾਰ ਦੇ ਗ੍ਰਹਿ ਪੁੱਜੇ ਤੇ ਪਿਛਲੇ ਦਿਨੀਂ ਸ ਬੈਂਸ ਦੇ ਸਹੁਰਾ ਸਾਹਿਬ ਸ ਸਰਵਣ ਸਿੰਘ ਦੁੱਲਟ ਦੇ ਅਕਾਲ ਚਲਾਣਾ ਕਰ ਜਾਣ ਲਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਸ ਦਿਲਬਾਗ ਸਿੰਘ ਦੁਲਟ, ਜਸਪਾਲ ਸਿੰਘ ਦੁਲਟ ਤੇ ਮਨਜਿੰਦਰ ਕੌਰ ਬੈਂਸ ਨਾਲ ਉਹਨਾਂ ਦੇ ਪਿਤਾ ਦੇ ਦੇਹਾਂਤ ਲਈ ਅਫਸੋਸ ਪ੍ਰਗਟ ਕੀਤਾ।

Leave a Reply

Your email address will not be published. Required fields are marked *