ਓਟਵਾ-ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਦੇ ਹੁਣ 2025 ਵਿਚ ਮਾਪਿਆਂ ਜਾਂ ਦਾਦਾ-ਦਾਦੀ ਲਈ ਪੀ ਆਰ ਦੀ ਕੋਈ ਵੀ ਅਰਜੀ ਨਾ ਲੈਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ 2025 ਦੌਰਾਨ, ਵਿਭਾਗ ਸਿਰਫ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਕੀਤੀਆਂ ਗਈਆਂ ਉਹਨਾਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰੇਗਾ ਜੋ 2024 ਵਿੱਚ ਦਾਖਲ ਕੀਤੀਆਂ ਗਈਆਂ ਸਨ।
ਵਿਭਾਗ 2025 ਦੇ ਦੌਰਾਨ ਵੱਧ ਤੋਂ ਵੱਧ 15,000 ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ।
ਕੈਨੇਡੀਅਨ ਨਾਗਰਿਕ ਅਤੇ ਪੀ ਆਰ ਜੋ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਇੱਕ ਲੰਮੀ ਮਿਆਦ ਲਈ ਉਨ੍ਹਾਂ ਨੂੰ ਮੰਗਵਾਉਣਾ ਚਾਹੁੰਦੇ ਹਨ, ਉਹ ਅਜੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਸੁਪਰ ਵੀਜ਼ੇ ਲਈ ਸਪਾਂਸਰ ਕਰ ਸਕਦੇ ਹਨ, ਜੋ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਵਾਰ ਵਿੱਚ ਪੰਜ ਸਾਲਾਂ ਤੱਕ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ.