Headlines

ਵਿੰਨੀਪੈਗ ਦੇ ਪੁੰਜ ਪਰਿਵਾਰ ਨੂੰ ਸਦਮਾ-ਮਾਤਾ ਪੁਸ਼ਪਾ ਰਾਣੀ ਪੁੰਜ ਦਾ ਸਦੀਵੀ ਵਿਛੋੜਾ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਪੁੰਜ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਪੁਸ਼ਪਾ ਰਾਣੀ ਪੁੰਜ 31 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ।
ਪੁਸ਼ਪਾ ਰਾਣੀ ਪੁੰਜ ਦਾ ਜਨਮ ਸੈਲਾ ਖੁਰਦ, ਹੁਸ਼ਿਆਰਪੁਰ, ਭਾਰਤ ਵਿੱਚ ਹੋਇਆ ਸੀ ਅਤੇ ਉਹ 1991 ਵਿੱਚ ਵਿੰਨੀਪੈਗ ਆ ਗਏ ਸਨ। ਉਹ ਆਪਣੇ ਪਤੀ ਬਦਰੀ ਨਾਥ ਪੁੰਜ ਦੀ ਸੁੱਘੜ ਪਤਨੀ ਅਤੇ ਆਪਣੇ ਬੱਚਿਆਂ ਵਿਜੇ ਪੁੰਜ (ਨੀਲਮ), ਪ੍ਰਵੀਨ ਸ਼ਰਮਾ (ਰਾਜ ), ਅਤੇ ਅਜੈ ਪੁੰਜ ( ਹਿਤੂ ) ਦੀ ਮਾਣਮੱਤੀ ਮਾਂ ਸੀ। ਉਹ ਮੰਗਤ ਕਾਲੀਆ ਅਤੇ ਕਮਲੇਸ਼ ਭਾਰਦਵਾਜ ਦੀ ਇੱਕ ਪਿਆਰੀ ਭੈਣ ਅਤੇ ਇੱਕ ਮਾਣਮੱਤੀ ਦਾਦੀ ਅਤੇ ਪੜਦਾਦੀ ਸੀ, ਜੋ ਆਪਣੇ ਪਿੱਛੇ ਪਿਆਰ, ਬੁੱਧੀ ਅਤੇ ਦਿਆਲਤਾ ਦੀ ਵਿਰਾਸਤ ਛੱਡ ਗਈ ਹੈ। ਉਹ ਆਪਣੇ ਮਾਤਾ-ਪਿਤਾ, ਤੀਰਥ ਰਾਮ ਕਾਲੀਆ ਅਤੇ ਪੂਰੋ ਦੇਵੀ ਕਾਲੀਆ ਦੀ ਸੰਤਾਨ ਸੀ ਜਿਨ੍ਹਾਂ ਤੋਂ ਸਿੱਖੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਭਾਵਨਾ ਨੂੰ ਉਸਨੇ ਆਪਣੀ ਸਾਰੀ ਉਮਰ ਅੱਗੇ ਵਧਾਇਆ।
ਪੁਸ਼ਪਾ ਦਾ ਮੰਨਣਾ ਸੀ ਕਿ ਪਰਿਵਾਰ ਜ਼ਿੰਦਗੀ ਦਾ ਸਭ ਤੋਂ ਵੱਡਾ ਵਰਦਾਨ ਹੈ, ਅਤੇ ਉਸਨੇ ਆਪਣੇ ਆਪ ਨੂੰ ਆਪਣੇ ਅਜ਼ੀਜ਼ਾਂ ਵਿੱਚ ਪਿਆਰ ਅਤੇ ਸਤਿਕਾਰ ਪੈਦਾ ਕਰਨ ਲਈ ਸਮਰਪਿਤ ਕਰ ਦਿੱਤਾ। ਆਪਣੇ ਪੋਤੇ-ਪੋਤੀਆਂ ਵਿੱਚ ਉਸਨੇ ਸਫਲ ਜਿ਼ੰਦਗੀ ਵਿਚ ਵਿਚਰਨ ਲਈ ਕਈ ਗੁਣ ਪੈਦਾ ਕੀਤੇ।  ਉਸਦਾ ਘਰ ਨਿੱਘ ਅਤੇ ਖੁਸ਼ੀਆਂ ਦੀ ਪਨਾਹਗਾਹ ਸੀ, ਜਿੱਥੇ ਉਸਨੇ ਪਿਆਰ ਨਾਲ ਜੀਵਨ ਦੇ ਸਬਕ ਸਾਂਝੇ ਕੀਤੇ।
ਪੁਸ਼ਪਾ ਰਾਣੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਜਨਵਰੀ, ਮੰਗਲਵਾਰ ਨੂੰ ਸਵੇਰੇ 10:00 ਵਜੇ ਥਾਮਸਨ ਇਨ ਦ ਪਾਰਕ ਫਿਊਨਰਲ ਹੋਮ ਵਿਖੇ, 1291 ਮੈਕਗਿਲਿਵਰੇ ਬਲੇਵਾੜ, ਵਿੰਨੀਪੈਗ ਵਿਖੇ ਕੀਤਾ ਜਾਵੇਗਾ।  ਉਪਰੰਤ ਸ਼ਾਮ 5:00 ਵਜੇ ਹਿੰਦੂ ਸੋਸਾਇਟੀ ਆਫ਼ ਮੈਨੀਟੋਬਾ 854 ਐਲਿਸ ਐਵੇਨਿਊ, ਵਿੰਨੀਪੈਗ, ਵਿਖੇ ਸ਼ਾਂਤੀ ਪਾਠ ਕੀਤਾ ਜਾਵੇਗਾ।
ਪਰਿਵਾਰ ਵਲੋਂ ਸਮੂਹ ਰਿਸ਼ਤੇਦਾਰਾਂ ਤੇ ਭਾਈਚਾਰੇ ਨੂੰ ਮਾਤਾ ਜੀ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

Pushpa Rani Punj depart for heavenly abode-

It is with deep sorrow that we announce the passing of Pushpa Rani Punj, who departed this world peacefully on December 31, 2024, in Winnipeg, Manitoba surrounded by loved ones.
Pushpa was born in Saila Khurd, Hoshiarpur, India and immigrated to Winnipeg in 1991. She was a beloved wife to Badri Nath Punj and a devoted mother to her children: Vijay Punj (Neelam), Praveen Sharma (Raj), and Ajay Punj (Hitu). She was a cherished sister to Mangat Kalia and Kamlesh Bhardwaj and a proud grandmother and great-grandmother, leaving behind a legacy of love, wisdom, and kindness.
Pushpa believed that family was life’s greatest blessing, and she dedicated herself to nurturing love and respect amongst her loved ones. In her grandchildren she instilled values of strength, resilience, and independence, often encouraging them to pursue their dreams. Her home was a sanctuary of warmth and laughter, where she lovingly shared life lessons. Pushpa was known for her joyful demeanor, her infectious smile, and her ability to bring light into any room. She embraced life’s challenges with grace, teaching those around her to find joy in the small moments and to always keep moving forward with optimism and strength.
She was preceded in death by her parents, Tirath Ram Kalia and Puro Devi Kalia, whose values and spirit she carried forward throughout her life.
A Memorial Service to honor her life will be held on Tuesday, January 7, 2025, at 10:00 AM at Thompson In The Park Funeral Home, located at 1291 McGillivray Blvd, Winnipeg, MB R3T 5Y4. This will be followed by a Shanti Path at 5:00 PM at the Hindu Society of Manitoba located at 854 Ellice Ave, Winnipeg, MB R3G 0C4.
Pushpa Rani Punj will be forever remembered for her unwavering love, gentle strength, and the warmth she brought to everyone who knew her. May her soul rest in eternal peace.

 

Leave a Reply

Your email address will not be published. Required fields are marked *