ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸ਼ਹਿਰ ਕਰੇਮੋਨਾ ‘ਚ ਸਥਿਤ ਕਿੰਗ ਪੈਲਿਸ ਉਸ ਸਮੇ ਖੂਬ ਚਰਚਾ ਵਿਚ ਆ ਗਿਆ ਜਦ ਇਟਾਲੀਅਨ ਮੀਡੀਆ ਅਤੇ ਸੋਸ਼ਲ ਮੀਡੀਏ ਉੱਪਰ ਇਕ ਪੰਜਾਬੀ ਜੋੜੇ ਦੀ ਰਿਸੈਪਸ਼ਨ ਪਾਰਟੀ ਦਾ ਲਾਈਵ ਅਤੇ ਅਖਬਾਰਾਂ ਦੀਆਂ ਸੁਰਖੀਆਂ ਹੈਲੀਕਾਪਟਰ ਦੀ ਬਾਲੀਵੁਡ ਸਟਾਈਲ ਐਂਟਰੀ ਨਾਲ ਚਰਚਾ ਵਿਚ ਆ ਗਈਆਂ। ਪ੍ਰਭਜੋਤ ਅਤੇ ਮਨਪ੍ਰੀਤ ਵੱਲੋਂ ਸਮੂਹ ਪਰਿਵਾਰ ਨਾਲ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ,ਬੋਰਗੋ ਸਨ ਜਾਕਮੋ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ। ਉਪਰੰਤ ਸ਼ਨੀ ਮੰਦਿਰ ਬੋਰਗੋ ਵਿਚ ਜਾ ਕੇ ਸ਼ੁਕਰਾਨਾ ਅਤੇ ਫਿਰ ਇਟਾਲੀਅਨ ਚਰਚ ਵਿਚ ਜਾ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਾਰੇ ਪ੍ਰੋਗਰਾਮ ਨੂੰ ਇਟਾਲੀਅਨ ਭਾਈਚਾਰੇ ਵੱਲੋਂ ਬਹੁਤ ਪਿਆਰਾ ਅਤੇ ਉਤਸ਼ਾਹ ਪੂਰਵਕ ਦੱਸਿਆ ਗਿਆ। ਕਿੰਗ ਪੈਲਿਸ ਵਿੱਚ ਇਸ ਮੌਕੇ ਭਾਰਤੀ ਕਮਿਊਨਟੀ ਤੋਂ ਇਲਾਵਾ ਇਟਾਲੀਅਨ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਿਆ ਹੋਇਆ ਸੀ। ਜਿਹਨਾਂ ਵਿੱਚ ਪ੍ਰਸ਼ਾਸਨਿਕ ਅਤੇ ਸਥਾਨਿਕ ਅਧਿਕਾਰੀ ਵੀ ਮੋਜੂਦ ਸਨ। ਪਰਿਵਾਰ ਵੱਲੋਂ ਸਤਵਿੰਦਰ ਮਿਆਣੀ ਜੀ ਨੇ ਪੁਜੀਆਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਇਸਦੇ ਨਾਲ ਹੀ ਕਿੰਗ ਪੈਲਿਸ ਦੇ ਸੰਚਾਲਕ ਰਿੰਕੂ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅਕਾਲੀ ਦਲ ਇਟਲੀ ਦੀ ਸਮੁੱਚੀ ਇਕਾਈ,ਬੀ ਜੇ ਪੀ ਇਟਲੀ,ਕਲਤੂਰਾ ਸਿੱਖ ਇਟਲੀ,ਗੋਗਾ ਜਾਹਿਰ ਵੀਰ ਦਲ ਕਰੇਮੋਨਾ,ਦੁਰਗਿਆਣਾ ਮੰਦਿਰ ਕਰੇਮੋਨਾ,ਦਿਵਯ ਜੋਤੀ ਸੰਸਥਾਨ ਮਾਨਤੋਵਾ,ਰੇਜੋ ਇਮਿਲਿਆ ਪ੍ਰਬੰਧਕ ਕਮੇਟੀ ਅਤੇ ਪਾਰਮਾ ਕਮੇਟੀ ਦੇ ਨੁਮਾਇਦੇ ਮੋਜ਼ੂਦ ਸਨ।