Headlines

ਕੈਲਗਰੀ ‘ਚ ਪ੍ਰੋ-ਟੈਕਸ ਬਲੌਕ ਕਿੰਗਜ਼ ਗੋਲਡ ਹਾਕੀ ਕੱਪ  ਦੌਰਾਨ ਕਿੰਗਜ਼ ਇਲੈਵਨ ਨੇ ਜਿੱਤਿਆ ਖਿਤਾਬ

ਕੈਲਗਰੀ ( ਸੁਖਵੀਰ ਗਰੇਵਾਲ)-ਕੈਲਗਰੀ:ਕਿੰਗਜ਼ ਇਲੈਵਨ ਫੀਲਡ ਹਾਕੀ ਸੁਸਾਇਟੀ ਵਲੋਂ ਕੈਲਗਰੀ ਦੇ ਖਾਲਸਾ ਸਕੂਲ ਵਿੱਚ ਦੋ ਰੋਜ਼ਾ ਪ੍ਰੋ ਟੈਕਸ ਬਲੌਕ ਕਿੰਗਜ਼ ਫੀਲਡ ਹਾਕੀ ਕੱਪ ਕਰਵਾਇਆ ਗਿਆ ਜਿਸ ਵਿੱਚ ਮੇਜ਼ਬਾਨ ਟੀਮ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਦੋਵੇਂ ਦਿਨਾਂ ਦੌਰਾਨ ਬਹੁਤ ਹੀ ਰੌਚਿਕ ਮੈਚ ਹੋਏ ਤੇ ਫਾਈਨਲ ਮੈਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਤੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਦੀ ਟੀਮ 5-4 ਦੇ ਫਰਕ ਨਾਲ਼ ਜੇਤੂ ਰਹੀ।ਛੋਟੇ ਬੱਚਿਆਂ ਨੂੰ ਖੇਡਾਂ ਨਾਲ਼ ਜੋੜਨ ਦੇ ਮਕਸਦ ਨਾਲ਼ ਉਹਨਾਂ ਦੇ ਵੀ ਮੈਚ ਕਰਵਾਏ ਗਏ।
ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਔਜਲਾ ਨੇ ਸਾਰੇ ਖਿਡਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਨਾਮ ਵੰਡ ਸਮਾਗਮ ਵਿੱਚ ਅਲਬਰਟਾ ਦੇ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ ਸ਼ਾਮਲ ਹੋਏ।ਵਾਰਡ ਪੰਜ ਤੋਂ ਕੌਂਸਲਰ ਰਾਜ ਧਾਲੀਵਾਲ ਨੇ ਨਾਰਥ ਈਸਟ ਵਿੱਚ ਬਣਨ ਵਾਲੇ ਸਪੋਰਟਸ ਕੰਪਲੈਕਸ ਬਾਰੇ ਜਾਣਕਾਰੀ ਦਿੱਤੀ। ਗੁਰੂਦੁਆਰਾ ਦਸਮੇਸ਼ ਕਲਚਰਲ ਸੈਂਟਰ ਦੀ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਹਾਜ਼ਰੀ ਭਰੀ।ਇਸ ਮੌਕੇ ਹਾਕੀ ਕੋਚ ਜੱਗੀ ਧਾਲੀਵਾਲ, ਅੰਪਾਇਰ ਓਂਕਾਰ ਸਿੰਘ ਢੀਂਡਸਾ,ਸ਼ਮਸ਼ੇਰ ਸਿੰਘ ਗਿੱਲ,ਦਲਜੀਤ ਪੁਰਬਾ,ਪਰਮਿੰਦਰ ਭੰਗੂ,ਸੱੁਖਾ ਗਿੱਲ, ਕੰਵਰਵੀਰ ਸਰਾਓ,ਪਹਿਲਵਾਨ ਛਿੰਦਾ ਪੱਟੀ,ਹਰੀ ਘਈ,ਜਸਕਰਨ ਗਿੱਲ,ਜਤਿੰਦਰ ਸਿੰਘ ਤਤਲਾ,ਹਾਕੀ ਖਿਡਾਰੀ ਨਿਰਭੈ ਧਾਲੀਵਾਲ,ਕਰਮਜੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *