ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਧੀਆਂ ਨੂੰ ਸਮਰਪਿਤ ਸਭਿਆਚਾਰਕ ਲੋਹੜੀ ਮੇਲਾ 12 ਜਨਵਰੀ ਦਿਨ ਐਤਵਾਰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਕਲਚਰ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਗੀਤ ਸੰਗੀਤ ਦੇ ਪ੍ਰੋਗਰਾਮ ਦੌਰਾਨ ਉਘੇ ਕਲਾਕਾਰ ਰਿੰਪੀ ਗਰੇਵਾਲ, ਮਨਿੰਦਰ ਸ਼ਿੰਦਾ, ਗੁਰਦਾਸ ਕੀਰਾ, ਹੈਪੀ ਅਟਵਾਲ, ਤਾਜ ਸੇਖੋਂ ਤੇ ਹੋਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਮੇਲੇ ਦੌਰਾਨ ਸਾਲ 2024 ਵਿਚ ਪੈਦੀ ਹੋਈਆਂ ਧੀਆਂ ਨੂੰ ਵਿਸ਼ੇਸ਼ ਗਿਫਟ ਦਿੱਤੇ ਜਾਣਗੇ। ਸਵਾਲ-ਜਵਾਬ ਪ੍ਰੋਗਰਾਮ ਦੌਰਾਨ ਤਿੰਨ ਭੈਣਾਂ ਦਾ ਸਨਮਾਨ ਕੀਤਾ ਜਾਵੇਗਾ। ਹੈਂਡੀਕੈਪਡ ਅਤੇ ਬਜੁਰਗਾਂ ( ਜਿਹਨਾਂ ਦੀ ਪੈਨਸ਼ਨ ਨਹੀ ਲੱਗੀ) ਦੀ ਟਿਕਟ ਫਰੀ ਹੋਵੇਗੀ ਜਦੋਂਕਿ ਸਟੂਡੈਂਟ ਦੀ ਟਿਕਟ 10 ਡਾਲਰ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਮੰਦਰ ਖੋਸਾ ਨਾਲ ਫੋਨ ਨੰਬਰ 204-999-8853, ਕੁਲਵਿੰਦਰ ਸਿੰਘ 204-914-6607, ਜਗਤਾਰ ਵਿਰਕ 204-955-2171, ਅਮਰਜੀਤ ਧਨੋਆ 431-338-2989, ਤੇ ਸੁਖੀ ਭੁੱਲਰ ਨਾਲ 204-430-4005 ਤੇ ਸੰਪਰਕ ਕੀਤਾ ਜਾ ਸਕਦਾ ਹੈ।