ਅੰਤਿਮ ਸੰਸਕਾਰ ਤੇ ਭੋਗ 18 ਜਨਵਰੀ ਨੂੰ-
ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਸਰਬਜੀਤ ਸਿੰਘ ਗਿੱਲ (ਘੁੰਮੈਤ) ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਜੀਤ ਕੌਰ ਗਿੱਲ (ਸੁਪਤਨੀ ਨਛੱਤਰ ਸਿੰਘ ਗਿੱਲ ) ਪਿਛਲੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਇਕ ਪੁੱਤਰ ਸਰਬਜੀਤ ਸਿੰਘ ਗਿੱਲ ਜੋ ਯੂ ਐਸ ਏ ਰਹਿੰਦੇ ਹਨ ਤੇ ਉਨ੍ਹਾਂ ਤਿੰਨ ਪੁੱਤਰੀਆਂ ਕੁਲਵਿੰਦਰ ਕੌਰ ਥਿੰਦ , ਬਲਵਿੰਦਰ ਕੌਰ ਮਾਂਗਟ, ਗੁਰਮੀਤ ਕੌਰ ਮਾਂਗਟ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਸਵ. ਬਲਜੀਤ ਕੌਰ ਗਿੱਲ ਪਿਛਲੇ ਦਸਾਂ ਸਾਲਾਂ ਤੋਂ ਸਰੀ ਵਿਖੇ ਆਪਣੀ ਬੇਟੀ ਕੁਲਵਿੰਦਰ ਕੌਰ ਤੇ ਜਵਾਈ ਪਰਮਜੀਤ ਸਿੰਘ ਥਿੰਦ ਕੋਲ ਰਹਿੰਦੇ ਸਨ । ਉਹ ਲੁਧਿਆਣਾ ਜ਼ਿਲੇ ਦੇ ਪਿੰਡ ਘੁੰਮੈਤ ਤੋਂ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 18 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ 7410 ਫਿਊਨਰਲ ਹੋਮ ਰਿਵਰਸਾਈਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਵਿਖੇ ਦੁਪਹਿਰ 2 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਨ੍ਹਾਂ ਦੇ ਬੇਟੇ ਸਰਬਜੀਤ ਸਿੰਘ ਗਿੱਲ ਨਾਲ ਫੋਨ ਨੰਬਰ (ਵਟਸਐਪ ) 469 222 4038 ਤੇ ਜਵਾਈ ਪਰਮਜੀਤ ਸਿੰਘ ਥਿੰਦ ਫੋਨ ਨੰ. 778 322 4005 ਸੰਪਰਕ ਕੀਤਾ ਜਾ ਸਕਦਾ ਹੈ।