ਦੁਬਈ- ਦੁਬਈ ਵਿਖੇ ਹੋਏ 13 ਵੇਂ ਅੰਤਰਰਾਸ਼ਟਰੀ ਸਨਮਾਨ ਸਮਾਰੋਹ ਦੌਰਾਨ ਉਘੇ ਸਮਾਜ ਸੇਵੀ ਤੇ ਰਾਮਗੜ੍ਹੀਆ ਕੌਮ ਡਾਟ ਕੋਮ ਦੇ ਨਿਰਮਾਤਾ ਡਾ ਕਰਨੈਲ ਸਿੰਘ ਕਲਸੀ ਨੂੰ ਅੰਤਰਰਾਸ਼ਟਰੀ ਸਿੱਖ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਡਾ ਕਲਸੀ ਨੇ ਦੱਸਿਆ ਕਿ ਇਹ ਸਨਮਾਨ ਮੇਰੇ 24 ਸਾਲਾ ਦੀ ਮਿਹਨਤ ਦਾ ਮੁਲ ਹੈ । ਬਹੁਤ ਹੀ ਵੱਕਾਰੀ ਸਨਮਾਨ 13 ਵਾਂ ਸਿੱਖ ਅਵਾਰਡ 2024 , ਜੋ ਕਿ ਇਸ ਸਾਲ ਪਲਾਨ ਬੀ (ਕੰਪਨੀ) ਅਤੇ ਅਡਾਨੀ ਗਰੁਪ ਦੇ ਸਹਿਯੋਗ ਨਾਲ ਹੋਟਲ ਐਚ, ਦੁਬਈ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੂਰਨ ਹੋਇਆ ।ਜਿਸ ਵਿਚ ਦੁਨੀਆ ਭਰ ਦੇ 400 ਤੋ ਵੱਧ ਮਹਿਮਾਨ ਸਾਮਲ ਹੋਏ । ਦੁਨੀਆ ਭਰ ਤੋ ਨਾਮਜਦਗੀਆਂ ਆਉਣ ਤੋ ਬਾਅਦ ਅਤੇ ਜਿਉਰੀ ਵਲੋ ਵਿਸ਼ਲੇਸ਼ਣ ਕਰਨ ਤੇ ਦੁਨੀਆ ਭਰ ਵਿਚੋ 13 ਨਾਮਾਂ ਦੀ ਚੋਣ ਕੀਤੀ ਗਈ ।ਜਿਨ੍ਹਾਂ ਵਿਚੋ ਲੁਧਿਆਣਾ ਦੇ ਡਾ: ਕਰਨੈਲ ਸਿੰਘ ਕਲਸੀ ਵੀ ਇਕ ਸਨ, ਜਿਨ੍ਹਾਂ ਨੂੰ ਗਲੋਬਲ ਸਿੱਖ ਅਵਾਰਡ ਵਾਸਤੇ ਚੁਣਿਆ ਗਿਆ ।
ਇਸ ਵੱਕਾਰੀ ਅਵਾਰਡ ਵਿੱਚ ਨਿਸ਼ਕਾਮ ਸੇਵਾ, ਸਿਖਿਆ, ਵਪਾਰ, ਖੇਡਾਂ, ਮੀਡੀਆ ਅਤੇ ਮਨੋਰੰਜਨ ਸਮੇਤ ਕਈ ਸ਼੍ਰੇਣੀਆਂ ਵਿੱਚ ਸਿੱਖ ਭਾਈਚਾਰੇ ਦੇ ਅਸਾਧਾਰਣ ਯੋਗਦਾਨ ਲਈ ਦਿਤਾ ਜਾਂਦਾ ਹੈ ।ਇਸ ਸਮਾਗਮ ਵਿੱਚ ਭਾਰਤ, ਯੂ ਕੇ, ਯੁ ਐਸ ਏ, ਕਨੇਡਾ, ਕੀਨੀਆ ਅਤੇ ਅਸਟਰੇਲੀਆ ਵਰਗੇ ਦੇਸ਼ਾ ਦੇ ਉਦਯੋਗਪਤੀਆਂ ਅਤੇ ਭਾਈਚਾਰੇ ਦੇ ਆਗੂਆਂ ਸਮੇਤ ਸਾਰੇ ਧਰਮਾਂ ਦੇ ਮਹਿਮਾਨ ਵੀ ਸਾਮਲ ਸਨ ।
ਡਾ ਕਲਸੀ ਇਹ ਅਵਾਰਡ ਪ੍ਰਾਪਤ ਕਰਨ ਲਈ ਅਪਣੇ ਬੇਟੇ ਰੋਬਨ ਕਲਸੀ ਨਾਲ ਦੁਬਈ ਗਏ ਸਨ ।ਜਿਸ ਨੇ ਡਾ ਕਲਸੀ ਦੀਆਂ ਪ੍ਰਾਪਤੀਆਂ ਦੀ ਵੀਡੀੳ ਬਣਾਈ ਸੀ ,ਜੋ ਕਿ ਇਕ ਵਿਸ਼ਾਲ ਪਰਦੇ ਤੇ ਅਵਾਰਡ ਦੇਣ ਤੋ ਪਹਿਲਾ ਹਾਜ਼ਰ ਦਰਸ਼ਕਾਂ ਨੂੰ ਦਿਖਾਈ ਗਈ ।
ਸਿੱਖ ਅਵਾਰਡ ਅਤੇ ਪਲਾਨ ਬੀ ਗਰੁਪ ਦੇ ਸੰਸਥਾਪਕਾਂ ਨੇ ਸਾਂਝੇ ਤੌਰ ਤੇ ਦੁਬਈ ਪੁਲਿਸ ਦੇ ਕਮਾਂਡਰ ਇਨ ਚੀਫ ਅਬਦੁੱਲਾ ਖਲੀਫਾ ਅਲ ਮਾਰੀ ਨੂੰ ਖੇਤਰ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸਾਹਿਤ ਕਰਨ ਅਤੇ ਵਧੀਆ ਅਗਵਾਈ ਲਈ ਵਿਸ਼ੇਸ਼ ਸਨਮਾਨ ਦਿਤਾ ਗਿਆ ।
ਇਹ ਸੱਚਮੁੱਚ ਇੱਕ ਯਾਦਗਾਰੀ ਰਾਤ ਸੀ ,ਜੋ ਕਿ ਸਿੱਖ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ, ਮਿਹਨਤ ਅਤੇ ਲਗਨ ਨੂੰ ਸਮਰਪਿਤ ਸੀ।
ਅਖੀਰ ਵਿਚ ਸਿੱਖ ਅਵਾਰਡ ਦੇ ਸੰਸਥਾਪਕ ਸ,ਨਵਦੀਪ ਸਿੰਘ ਬਾਂਸਲ ਵਲੋਂ ਦੁਬਈ ਪ੍ਰਸ਼ਾਸਨ, ਮਹਿਮਾਨਾਂ ਅਤੇ ਅਵਾਰਡ ਪ੍ਰਾਪਤ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ।