Headlines

ਉਘੇ ਪੱਤਰਕਾਰ ਤੇ ਰੀਐਲਟਰ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਦਮਾ-ਪਿਤਾ ਭਾਈ ਹਰਪਾਲ ਸਿੰਘ ਲੱਖਾ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 19 ਜਨਵਰੀ ਨੂੰ-

ਵੈਨਕੂਵਰ – ਉਘੇ ਪੱਤਰਕਾਰ ਤੇ ਰੀਐਲਟਰ ਡਾ.  ਗੁਰਵਿੰਦਰ ਸਿੰਘ ਧਾਲੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਹਰਪਾਲ ਸਿੰਘ ਲੱਖਾ 11 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 85 ਸਾਲ ਦੇ ਸਨ। ਉਹਨਾਂ ਦਾ ਜੱਦੀ ਪਿੰਡ ਲੱਖਾ, ਜ਼ਿਲਾ ਲੁਧਿਆਣਾ ਸੀ ਅਤੇ ਉਹ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਰਹਿ ਰਹੇ ਸਨ। ਆਪ ਜੀ ਨੇ ਅਨੇਕਾਂ ਸ਼ਖਸੀਅਤਾਂ ਨੂੰ ਗੁਰਬਾਣੀ, ਕੀਰਤਨ, ਕਵੀਸ਼ਰੀ, ਕਥਾ, ਸਿੱਖੀ ਵਿਰਾਸਤ, ਇਤਿਹਾਸ, ਮਾਂ ਬੋਲੀ ਪੰਜਾਬੀ ਅਤੇ ਕਾਵਿ ਸਾਹਿਤ ਨਾਲ ਜੋੜਿਆ।

ਭਾਈ ਹਰਪਾਲ ਸਿੰਘ ਲੱਖਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ, 2061 ਰਿਵਰ ਸਾਈਡ ਰੋਡ, ਐਬਸਫੋਰਡ ਵਿਖੇ ਕੀਤਾ ਜਾਵੇਗਾ।ਉਪਰੰਤ ਗੁਰਦੁਆਰਾ ਕਲਗੀਧਰ ਸਾਹਿਬ, ਐਬਸਫੋਰਡ ਵਿਖੇ 11.30 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਹੋਵੇਗੀ।
ਪਰਿਵਾਰ ਵਲੋਂ  ਰੋਜ਼ਾਨਾ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਉਹਨਾਂ ਦੇ ਗ੍ਰਹਿ 29187 ਡਾਊਨਜ਼ ਰੋਡ ਐਬਸਫਰੋਡ ਵਿਖੇ ਕੀਰਤਨ, ਕਥਾ ਤੇ ਗੁਰਮਤਿ ਵਿਚਾਰਾਂ ਹੋਇਆ ਕਰਨਗੀਆਂ। ਕੀਰਤਨ ਕਥਾ ਸਮਾਗਮ 12 ਜਨਵਰੀ ਤੋਂ 18 ਜਨਵਰੀ ਤੱਕ ਚੱਲਣਗੇ। ਪਰਿਵਾਰ ਨਾਲ ਦੁਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਫੋਨ ਨੰਬਰ 604 825 1550, 604 825 0139 ਜਾਂ 672 966 0241’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰੂ ਦੇ ਭਾਣੇ ਵਿਚ :-ਗੁਰਮੀਤ ਕੌਰ-ਦਰਸ਼ਨ ਸਿੰਘ ਧਾਲੀਵਾਲ (ਨੂੰਹ-ਸਪੁੱਤਰ), ਜਸਵਿੰਦਰ ਕੌਰ-ਸਵਰਨ ਸਿੰਘ ਸੰਧੂ (ਧੀ-ਜਵਾਈ), ਹਰਪ੍ਰੀਤ ਕੌਰ- ਅਮਰਜੀਤ ਸਿੰਘ ਧਾਲੀਵਾਲ (ਨੂੰਹ-ਸਪੁੱਤਰ), ਦਲਜੀਤ ਕੌਰ-ਗੁਰਵਿੰਦਰ ਸਿੰਘ (ਨੂੰਹ ਸਪੁੱਤਰ) ਅਤੇ ਸਮੂਹ ਪਰਿਵਾਰ।

Leave a Reply

Your email address will not be published. Required fields are marked *