Headlines

ਸਰੀ ਸਿਟੀ ਕੌਂਸਲ ਨੇ 2024 ਵਿਚ 6297 ਹਾਊਸਿੰਗ ਯੂਨਿਟ ਪਾਸ ਕਰਕੇ ਨਵਾਂ ਰਿਕਾਰਡ ਬਣਾਇਆ

ਸਰੀ ( ਦੇ ਪ੍ਰ ਬਿ)  -ਸਰੀ ਸਿਟੀ ਕੌਂਸਲ ਦੇ ਮਲਟੀਕਲਚਰ ਮੀਡੀਆ ਵਿੰਗ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ  ਸਿਟੀ ਨੇ 2024 ਵਿੱਚ 6,297 ਬਿਲਕੁੱਲ ਨਵੇਂ ਹਾਊਸਿੰਗ ਯੂਨਿਟ ਪਾਸ ਕਰਕੇ $2.8 ਬਿਲੀਅਨ ਤੋਂ ਵੱਧ ਮੁੱਲ ਦੀ ਉਸਾਰੀ ਗਤੀਵਿਧੀਆਂ ਪੈਦਾ ਕਰਦਿਆਂ , ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ । ਇਹ 2019 ਵਿੱਚ ਜਾਰੀ ਕੀਤੇ ਗਏ 5,932 ਹਾਊਸਿੰਗ ਯੂਨਿਟਾਂ ਦੇ ਸਿਟੀ ਦੇ ਪਿਛਲੇ ਰਿਕਾਰਡ ਨੂੰ ਮਾਤ ਪਾਉਂਦਾ ਹੈ।

ਇਥੇ ਜਾਰੀ ਇਕ ਬਿਆਨ ਵਿਚ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ “ਇਹ ਪਹਿਲੀ ਵਾਰ ਹੈ, ਜਦੋਂ ਸਰੀ ਸ਼ਹਿਰ ਨੇ 6,000 ਰਿਹਾਇਸ਼ੀ ਯੂਨਿਟਾਂ ਨੂੰ ਪਾਰ ਕੀਤਾ ਹੈ। “ਉੱਚੀਆਂ ਵਿਆਜ ਦਰਾਂ, ਲੇਬਰ ਚੁਣੌਤੀਆਂ ਅਤੇ ਨਰਮ ਪ੍ਰੀ-ਸੇਲ ਹੋਣ ਦੇ ਬਾਵਜੂਦ, 2024 ਵਿੱਚ ਸਰੀ ‘ਚ  $2.8 ਬਿਲੀਅਨ ਡਾਲਰ ਦੀ ਉਸਾਰੀ ਗਤੀਵਿਧੀ ਹੋਈ। ਸਾਡੀ ਲੈਂਡ ਡਿਵੈਲਪਮੈਂਟ ਨੂੰ ਸੁਚਾਰੂ ਬਣਾਉਣ ਅਤੇ ਪ੍ਰਵਾਨਗੀਆਂ ਦੇਣ ਲਈ, ਸਾਡੇ ਸਟਾਫ਼ ਵੱਲੋਂ ਕੀਤੇ ਗਏ ਕੰਮ ‘ਤੇ ਮੈਨੂੰ ਮਾਣ ਹੈ। ਕੌਂਸਲ ਦੀ ਵਧੇਰੇ ਰਿਹਾਇਸ਼ ਪ੍ਰਦਾਨ ਕਰਨ ਦੀ ਵਚਨਬੱਧਤਾ 2025 ਵੀ ਜਾਰੀ ਰਹੇਗੀ, ਕਿਉਂਕਿ ਅਸੀਂ ਸਿਟੀ ਦੀ ਪਰਮਿਟ ਮੰਨਜੂਰੀ ਪ੍ਰਕਿਰਿਆ ਵਿੱਚ ਲਗਾਤਾਰ ਸੁਧਾਰ ਕਰਕੇ, ਇਸਨੂੰ ਵਧੇਰੇ ਕਾਰਗਰ ਬਣਾਉਣ ਲਈ ਕੰਮ ਜਾਰੀ ਰੱਖਾਂਗੇ।”

ਖਾਸ ਤੌਰ ‘ਤੇ, ਹਾਊਸਿੰਗ ਐਕਸਲੇਟਰ ਫੰਡ (HAF) ਦੁਆਰਾ 2024 ਵਿੱਚ ਦੋ ਡਿਵੈਲਪਮੈਂਟ ਇੰਸੈਂਟਿਵ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਨੇ 2,560 ਹਾਊਸਿੰਗ ਯੂਨਿਟਾਂ ਤੋਂ ਵੱਧ ਯੋਗਦਾਨ ਪਾਇਆ ਸੀ। ਰੈਪਿਡ ਟ੍ਰਾਂਜ਼ਿਟ ਇੰਸੈਂਟਿਵ ਪ੍ਰੋਗਰਾਮ ਨੇ 2,380 ਯੂਨਿਟਾਂ ਨੂੰ ਤੇਜ਼ ਕੀਤਾ ਅਤੇ ਗੈਰ-ਮਾਰਕੀਟ ਇੰਸੈਂਟਿਵ ਪ੍ਰੋਗਰਾਮ ਨੇ 180 ਮਾਰਕੀਟ ਰੇਟ ਤੋਂ ਹੇਠਲੇ ਰੈਂਟਲ ਯੂਨਿਟਾਂ ਨੂੰ ਅੱਗੇ ਵਧਾਇਆ। ਇੰਸੈਂਟਿਵ ਪ੍ਰੋਗਰਾਮਾਂ ਤੋਂ ਇਲਾਵਾ, ਹਾਊਸਿੰਗ ਪਰਮਿਟ ਪ੍ਰਵਾਨਗੀਆਂ ਨੂੰ ਸੁਚਾਰੂ ਬਣਾਉਣ ਲਈ ਮੁੱਖ ਪ੍ਰਕਿਰਿਆ ਸੁਧਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਸ਼ਾਮਲ ਹਨ:

  • ਹਾਊਸਪਲੈਕਸਸ ਦੇ ਵਿਕਾਸ ਲਈ ਪਰਮਿਟ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ਦੇ ਨਾਲ ਤੇਜ਼ੀ ਨਾਲ ਮਨਜ਼ੂਰੀਆਂ ਦੇਣਾ ਤੇ ਫੀਸ ਘਟਾਉਣਾ ।
  • ਇੱਕ ਪਾਇਲਟ ਪ੍ਰੋਗਰਾਮਰੀਜੋਨਿੰਗ ਅਤੇ ਡਿਵੈਲਪਮੈਂਟ ਪਰਮਿਟ ਜਾਰੀ ਕਰਨ ਦੇ ਅੰਤਮ ਨਿਰਣੇ ਤੋਂ ਪਹਿਲਾਂ ਖੁਦਾਈ ਬਿਲਡਿੰਗ ਪਰਮਿਟ ਜਾਰੀ ਕਰਨ ਦੀ ਇਜਾਜ਼ਤ ।
  • ਪਾਇਲਟ ਪ੍ਰੋਗਰਾਮ ਰਾਹੀਂਉਨਾਂ ਨਵੇਂ ਘਰਾਂ ਲਈ ਛੇਤੀ ਪਰਮਿਟ ਸਬਮਿਟ ਕਰਨ ਲਈ ਸਹੂਲਤ ਹੋਵੇਗੀ,  ਜੋ ਸ਼ੁਰੂਆਤੀ ਲੇਆਉਟ ਪ੍ਰਵਾਨਗੀ ਪ੍ਰਕਿਰਿਆ ਤੋਂ ਬਾਅਦ ਅਤੇ ਅੰਤਮ ਸਬ -ਡਿਵੀਜਨ ਤੋਂ ਪਹਿਲਾਂ, ਜਮ੍ਹਾ ਕੀਤੇ ਜਾਣਗੇ  ਤਾਂ ਜੋ ਬਿਲਡਿੰਗ ਪਰਮਿਟ ਦਾ ਸਮਾਂ ਘਟਾਇਆ ਜਾ ਸਕੇ ।

2024 ਦੀਆਂ ਸਫਲਤਾਵਾਂ ਦਾ ਜਸ਼ਨ ਮਨਾਉਂਦੇ ਹੋਏ, ਸਿਟੀ 2025 ਲਈ ਨਿਰਧਾਰਤ ਕੀਤੇ ਗਏ ਬਹੁਤ ਸਾਰੇ ਯੋਜਨਾਬੱਧ ਸੁਧਾਰਾਂ ਦੇ ਨਾਲ ਵਿਕਾਸ ਨੂੰ ਸੁਚਾਰੂ ਬਣਾਉਂਨ ਲਈ ਵਚਨਬੱਧ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰੀ ਸ਼ਹਿਰ ਰਹਿਣ, ਕੰਮ ਕਰਨ, ਅਤੇ ਖੇਡਣ ਲਈ ਉੱਤਮ ਸ਼ਹਿਰ ਬਣਿਆ ਰਹੇ।