Headlines

ਖਾਲਸਾ ਦੀਵਾਨ ਸੁਸਾਇਟੀ ਵਿਖੇ​ ਸ਼ਹੀਦ ਭਾਈ ਮੇਵਾ ਸਿੰਘ ਦਾ ਸ਼ਹੀਦਾ ਦਿਹਾੜਾ​ ​ਮਨਾਇਆ

​ਤਿਹਾਸਕਾਰ ਸੋਹਣ ਸਿੰਘ ਪੂਨੀ ਤੇ ਵਲੰਟੀਅਰ ਪਾਲ ਸਿੰਘ ਬੀਸਲਾ ਦਾ ਵਿਸ਼ੇਸ਼ ਸਨਮਾਨ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸ਼ਹੀਦ ਭਾਈ ਮੇਵਾ ਸਿੰਘ ਸੁਸਾਇਟੀ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਸ਼ਹੀਦ ਭਾਈ ਮੇਵਾ ਸਿੰਘ ਦਾ 110 ਸਾਲਾ ਸ਼ਹੀਦੀ ਦਿ​ਹਾੜਾ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸ਼ੁੱਕਰਵਾਰ 10 ਜਨਵਰੀ ਨੂੰ ​ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ​ਜਿਹਨਾਂ ਦੇ 12 ਜਨਵਰੀ ​ਦਿਨ ਐਤਵਾਰ ਨੂੰ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਤੇ ਗਿਆਨੀ ਹਰਮਿੰਦਰਪਾਲ​ ਸਿੰਘ ਵੱਲੋਂ ਕਥਾ ਦੇ ਰੂਪ ਵਿਚ ਸ਼ਹੀਦ ਮੇਵਾ ਸਿੰਘ ਦੀ ਜੀਵਨੀ ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਵਿਚਾਰਾਂ ਸਾਂਝੀਆਂ ਕੀਤੀ​ਆਂ
ਸੰਗਤਾਂ ਨੇ ਬੜੇ ​ਧਿਆਨ ਨਾਲ ਸਾਰਾ ਬਿਰਤਾਂਤ ਸਰਵਣ ਕੀਤਾ। ਉਸ ਤੋਂ ਉਪਰੰਤ ਗੁਰਬਖਸ ਸਿੰਘ ਸੰਘੇੜਾ (ਬਾਗੀ) ਨੇ ਦੱਸਿਆ ਕਿ ਉਨ੍ਹਾਂ ਨੇ 2003 ਵਿਚ ਮੇਵਾ ਸਿੰਘ ਸੁਸਾਇਟੀ ਬਣਾਈ ਤੇ ਹਰ ਸਾਲ ਉ​ਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ​। ਉਹਨਾਂ ਇਸ ਮੌਕੇ ਸਰਕਾਰ ਤੋਂ ਮੰਗ ​ਕੀਤੀ ਕਿ​ ਸ਼ਹੀਦ ਦਾ ਨਾਮ ਅਪਰਾਧਿਕ ਰਿਕਾਰਡ ਤੋਂ ਕੱਢ ਕੇ ​ਉਸਨੂੰ ਦੇਸ਼ ਭਗਤ ​ਐਲਾਨਿਆ ਜਾਵੇ। ​ਉਹਨਾਂ ਨੇ ਹਾਲਾਤ ਤੋਂ ਮਜ਼ਬੂਰ ਹੋ ਕੇ  ਹਾਪ​ਕਿਨਸਨ ਦਾ ਕਤਲ ਕੀਤਾ​ ਸੀ। ਗਿਆਨੀ ਜੀ ਨੇ ਵੀ ​ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਕਿਤਾਬ ਦੇ ਹਵਾਲੇ ਦੇ ਕੇ ਸੰਗਤਾਂ ਨੂੰ ​ਸ਼ਹੀਦ ਨਾਲ ਸਬੰਧਿਤ ਇਤਿਹਾਸ ਦੇ ਕਈ ਪਹਿਲੂਆਂ ਤੋਂ ਜਾਣੂ ਕਰਵਾਇਆ
ਸਰਧਾਂਜਲੀ ਦੇਣ ਵਾਲਿਆਂ ਵਿਚ ਜਗਰੂਪ ਸਿੰਘ ਖਹਿਰਾ (ਐਸ.ਡੀ.ਓ) ਅਤੇ ਹਰਚਰਨ ਸਿੰਘ ਸੰਧੂ ਪੀ.ਸੀ.ਐਸ ਅਫ਼ਸਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ​ ਦੱਸਿਆ ਕਿ ਸ਼ਹੀਦ ਦੇ ਪਿੰਡ ਲੋਪੋਕੇ ਵਿਖੇ ​ਉਹਨਾਂ ਦੀ ਯਾਦ ਵਿਚ ਸਕੂਲ ਬਣਵਾਇਆ ਗਿਆ। ਇਸ ਮੌਕੇ ਤੇ ​ਇਤਿਹਾਸਕਾਰ ਸੋਹਣ ਸਿੰਘ ਪੂਨੀ ਵਲੋਂ ਲਿਖੀ ਗਈ ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹਾਪਕਿਨਸਨ ਦਾ ਕਤਲ ਨਾਮ ਦੀ ਕਿਤਾਬ ​ਲਈ ਸੋਹਣ ਸਿੰਘ ਪੂਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗਿਆ। ਮੇਵਾ ਸਿੰਘ ਸੁਸਾਇਟੀ ਵੱਲੋਂ ​ਉਹਨਾਂ ਨੂੰ 2500 ਡਾਲਰ ਭੇਟ ਕੀਤੇ ਗਏ। ਖਾਲਸਾ ਦੀਵਾਨ ਸੁਸਾਇਟੀ ਵੱਲੋਂ ਵੀ ਸੋਹਣ ਸਿੰਘ ਪੂੰਨੀ ​ਦਾ 5000 ਡਾਲਰ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਗਿਆਨੀ ਹਰਮਿੰਦਰਪਾਲ ਸਿੰਘ ਜੀ ਨੇ ਸੋਹਣ ਸਿੰਘ ਪੂੰਨੀ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ। ਮੇਵਾ ਸਿੰਘ ਸੁਸਾਇਟੀ ਵੱਲੋਂ ਹਰ ਸਾਲ ਵਧੀਆ ਵਲੰਟੀਅਰ ਨੂੰ ਸਨਮਾ​ਨਿਤ ਕੀਤਾ ਜਾਂਦਾ ਹੈ। ਇਸ ਸਾਲ ਪਾਲ ਸਿੰਘ ਬੀਸਲਾ ਨੂੰ ਵਧੀਆ ਵਲੰਟੀਅਰ ਦਾ ਸਨਮਾਨ ਦਿੱਤਾ ਗਿਆ। ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੋਹਣ ਸਿੰਘ ਪੂੰਨੀ ਤੇ ਪਾਲ ਬੀਸਲਾ ਦਾ ਧੰਨਵਾਦ ਕੀਤਾ ਗਿਆ। ਸ਼ਹੀਦ ਭਾਈ ਮੇਵਾ ਸਿੰਘ ਸੁਸਾਇਟੀ ਦੇ ਸਮੂਹ ਪ੍ਰਬੰਧਕਾਂ ਦਾ ਕੋਟਨ-ਕੋ​ਟਿ ਧੰਨਵਾਦ ਸੁਸਾਇਟੀ ਵੱਲੋਂ ਕੀਤਾ ਗਿਆ ਜੋ ਹਰ ਸਾਲ ਅਖੰਡ ਪਾਠ ਦੀ ਸੇਵਾ ਕਰ​ਵਾਉਂਦੇ ਹਨ। ਇਸੇ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।​ ਜਿ਼ਕਯੋਗ ਹੈ ਕਿ ਸ਼ਹੀਦ ਮੇਵਾ ਸਿੰਘ ਸੁਸਾਇਟੀ ਦੇ ਪ੍ਰਬੰਧਕ ਸ ਗੁਰਬਖਸ ਸਿੰਘ ਬਾਗੀ, ਬਲਵੀਰ ਬੀਸਲਾ​, ਜਗੀਰ ​ਸਿੰਘ ਨਾਗਰਾ ​ਤੇ ਹੋਰਾਂ ਵਲੋਂ ਸ਼ਹੀਦ ਦੀ ਯਾਦ ਵਿਚ ਸਮਾਗਮ ਪਿਛਲੇ 22 ਸਾਲਾਂ ਤੋਂ ਕਰਵਾਏ ਜਾ ਰਹੇ ਹਨ ਜੋਕਿ ਬਹੁਤ ਹੀ ਸ਼ਲਾਘਯੋਗ ਉਦਮ ਹੈ।