ਸੰਘਾ ਪਰਿਵਾਰ 25 ਜਨਵਰੀ ਨੂੰ ਵਿਨੀਪੈਗ ਵਿਖੇ ‘ਦਸਤਾਰ ਦਾ ਲੰਗਰ’ ਲਗਾਉਣ ਜਾ ਰਿਹਾ ਹੈ-
ਵਿੰਨੀਪੈਗ 15 ਜਨਵਰੀ ( ਸ਼ਰਮਾ)- ਯੂਥ ਅਕਾਲੀ ਦਲ ਦੀ ਪ੍ਰਮੁੱਖ ਮੁਹਿੰਮ ‘ਮੇਰੀ ਦਸਤਾਰ ਮੇਰੀ ਸ਼ਾਨ’ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ ਹੈ ਕਿਉਂਕਿ ਯੂਥ ਅਕਾਲੀ ਦਲ ਦੇ ਆਗੂ ਲਖਵੀਰ ਸੰਘਾ 25 ਜਨਵਰੀ ਨੂੰ ਵਿੰਨੀਪੈਗ ਵਿਖੇ ‘ਦਸਤਾਰ ਦਾ ਲੰਗਰ’ ਕੈਂਪ ਲਗਾਉਣ ਜਾ ਰਹੇ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਲਖਵੀਰ ਸੰਘਾ ਨੇ ਦੱਸਿਆ ਕਿ “ਪੰਜਾਬ ਭਰ ਵਿੱਚ ‘ਦਸਤਾਰ ਦੇ ਲੰਗਰ’ ਕੈਂਪ ਦੇ ਸਫਲ ਸਥਾਪਨਾ ਤੋਂ ਪ੍ਰੇਰਿਤ ਹੋ ਕੇ, ਅਸੀਂ ਵਿੰਨੀਪੈਗ ਦੇ ਗੁਰਦੁਆਰਾ ਕਲਗੀਧਰ ਦਰਬਾਰ ਵਿੱਚ ਇੱਕ ਕੈਂਪ ਲਗਾ ਕੇ ਇਸ ਮੁਹਿੰਮ ਨੂੰ ਹੋ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ, “ਸ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸਾਡੇ ਨੌਜਵਾਨਾਂ ਨੂੰ ਮੁੜ ਸਿੱਖੀ ਵਿੱਚ ਲਿਆਉਣ ਲਈ ਇਹ ਕੈਂਪ ਲਗਾ ਕੇ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਮੁੜ ਤੋਂ ਦਸਤਾਰ ਸਜਾਉਣ ਦੀ ਪ੍ਰੇਰਨਾ ਦਿੱਤੀ ਹੈ। ਵਿੰਨੀਪੈਗ ਵਿਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵਸੋਂ ਹੋਣ ਕਰਕੇ ਅਸੀਂ ‘ਮੇਰੀ ਦਸਤਾਰ ਮੇਰੀ ਸ਼ਾਨ’ ਤਹਿਤ ਇੱਥੇ ਵੀ ਇੱਕ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੈਨੇਡਾ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਵੀ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਬਖਸ਼ਿਆ ਮਾਣ ਪੱਗਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।