ਵਿਕਟੋਰੀਆ ( ਦੇ ਪ੍ਰ ਬਿ) – ਕਾਮਨਵੈਲਥ ਰੈਕ ਸੈਂਟਰ ਦੇ ਖਚਾ ਖੱਚ ਭਰੇ ਹਾਲ ਵਿੱਚ ਧੀਆਂ ਅਤੇ ਪੁੱਤਰਾਂ ਦੀ ਸਾਂਝੀ ਲੋਹੜੀ ਬੜੇ ਹੀ ਧੂਮ ਧਾਮ ਨਾਲ ਮਨਾਈ ਗਈ। ਪਰੋਗਰਾਮ ਦੀ ਸ਼ੁਰੂਆਤ ਲੋਹੜੀ ਦੇ ਗੀਤਾਂ ਅਤੇ ਗਿੱਧੇ ਨਾਲ ਕੀਤੀ ਗਈ। ਬੁਲਾਰਿਆ ਨੇ ਲੋਹੜੀ ਦੇ ਇਤਿਹਾਸ ਬਾਰੇ ਚਾਨਣਾ ਪਾੳਂਦੇ ਹੋਏ ਪੰਜਾਬੀਆਂ ਦੇ ਨਾਇਕ ਦੁੱਲਾ ਭੱਟੀ ਅਤੇ ਤਿਉਹਾਰ ਦੀ ਭਾਈਚਾਰਕ ਸਾਂਝ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੇ ਕੀਤੀ। ਮਨੋਰੰਜਨ ਦੇ ਨਾਲ ਨਾਲ ਨਵੇ ਵਿਆਹੇ ਜੋੜੇ ਅਤੇ ਨਵੇਂ ਜਨਮੇਂ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਪਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਲ ਵਿੱਚ ਮੂੰਗਫ਼ਲੀ ਅਤੇ ਰਿਓੜੀਆਂ ਵੰਡ ਕੇ ਲੋਹੜੀ ਦਾ ਸ਼ਗਨ ਵੀ ਕੀਤਾ ਗਿਆ। ਇਸ ਪਰੋਗਰਾਮ ਨੂੰ ਕਾਮਯਾਬ ਕਰਨ ਲਈ ਜਗੀਰ ਸਿੰਘ ਵਿਰਕ, ਕਰਤਾਰ ਸਿੰਘ ਸਿੱਧੂ, ਮੱਸਾ ਸਿੰਘ, ਪਰਮਿੰਦਰ ਕੌਰ ਵਿਰਕ, ਪਰਮਜੀਤ ਕੌਰ ਬਮਰਾ, ਕਸ਼ਮੀਰ ਕੌਰ ਬਾਸੀ , ਸਿਕੰਦਰ ਕੌਰ ਕੰਗ, ਤੋਸ਼ੀ ਬੈਂਸ ਅਤੇ ਸਮੁੱਚੀ ਟੀਮ ਨੇ ਬਹੁਤ ਮਿਹਨਤ ਕੀਤੀ।
ਵਿਕਟੋਰੀਆ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
