Headlines

ਰੂਪ ਦਵਿੰਦਰ ਕੌਰ ਦਾ ਕਾਵਿ ਸੰਗ੍ਰਹਿ “ਮੌਨ ਦਾ ਅਨੁਵਾਦ” ਇੰਗਲੈਂਡ ਵਿੱਚ ਲੋਕ ਅਰਪਣ

 ਜਰਮਨ , ਇਟਲੀ , ਬੈਲਜ਼ੀਅਮ ਅਤੇ ਗ੍ਰੀਸ ਦੇ ਲੇਖਕਾਂ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ –
 ਰੋਮ ਇਟਲੀ , (ਗੁਰਸ਼ਰਨ ਸਿੰਘ ਸੋਨੀ)-ਪਿਛਲੇ ਦਿਨੀਂ ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਬੈਡਫੋਰਡ ਯੂ ਕੇ ਵੱਲੋਂ ਆਪਣੇ ਪਲੇਠੇ ਸਾਹਿਤਿਕ ਸਮਾਗਮ ਵਿੱਚ ਇੰਗਲੈਂਡ ਦੀ ਪ੍ਰਸਿੱਧ ਕਵਿੱਤਰੀ ਰੂਪ ਦਵਿੰਦਰ ਕੌਰ ਦਾ ਕਾਵਿ ਸੰਗ੍ਰਹਿ “ਮੌਨ ਦਾ ਅਨੁਵਾਦ” ਲੋਕ ਅਰਪਣ ਕੀਤਾ । ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਦੇ ਮੋਹਰੀ ਬਲਵੰਤ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਿਤਾਬ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਪਰਚਾ ਪੜ੍ਹਿਆ। ਇਸ ਸਮਾਗਮ ਵਿੱਚ ਯੂਰਪ ਤੋਂ ਉਚੇਚੇ ਤੌਰ ਤੇ ਦਲਜਿੰਦਰ ਸਿੰਘ ਰਹਿਲ (ਇਟਲੀ) ਪ੍ਰੋ: ਜਸਪਾਲ ਸਿੰਘ (ਇਟਲੀ) ਅਮਜਦ ਆਰਫ਼ੀ (ਜਰਮਨੀ), ਗੁਰਪ੍ਰੀਤ ਕੋਰ (ਗ੍ਰੀਸ) ਅਤੇ ਜੀਤ ਸੁਰਜੀਤ (ਬੈਲਜੀਅਮ)ਤੋਂ ਇਲਾਵਾ ਯੂ ਕੇ ਦੇ ਸਾਹਿਤਕਾਰ, ਅਦਬੀ ਸ਼ਖ਼ਸੀਅਤਾਂ ਅਤੇ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ ਜਿਨ੍ਹਾਂ ਕ੍ਰਮਵਾਰ ਰੂਪ ਦਵਿੰਦਰ ਦੇ ਕਾਵਿ ਸੰਗ੍ਰਹਿ ” ਮੌਨ ਦਾ ਅਨੁਵਾਦ ” ਅਤੇ ਬਲਵਿੰਦਰ ਸਿੰਘ ਚਾਹਲ ਦੁਆਰਾ ਪੜ੍ਹੇ ਪਰਚੇ ਤੇ ਗੱਲਬਾਤ ਕੀਤੀ । ਯੂਕੇ ਤੋਂ ਮਹਿੰਦਰਪਾਲ ਸਿੰਘ ਧਾਲੀਵਾਲ, ਅਜ਼ੀਮ ਸ਼ੇਖਰ, ਬਲਦੇਵ ਸਿੰਘ ਮਸਤਾਨਾ, ਮੋਤਾ ਸਿੰਘ ਸਰਾਏ, ਐਮ ਪੀ ਮੁਹੰਮਦ ਯਾਸੀਨ, ਮੇਅਰ ਮੁਹੰਮਦ ਨਿਵਾਜ਼, ਬਲਵੰਤ ਸਿੰਘ ਗਿੱਲ, ਬਲਬੀਰ ਸਿੰਘ ਰੰਧਾਵਾ , ਲਾਰਡ ਪਾਸ਼ਾ, ਕੁਲਵੰਤ ਕੌਰ ਢਿੱਲੋਂ, ਕਿਰਪਾਲ ਪੂੰਨੀ, ਸੁਖਦੇਵ ਸਿੰਘ ਬਾਂਸਲ, ਰਾਜਿੰਦਰਜੀਤ, ਗੁਰਚਰਨ ਸੱਗੂ, ਪ੍ਰਕਾਸ਼ ਸੋਹਲ, ਦਰਸ਼ਨ ਬੁਲੰਦਵੀ, ਮਨਪ੍ਰੀਤ ਸਿੰਘ ਬੱਧਨੀ ਕਲਾਂ , ਨਛੱਤਰ ਸਿੰਘ ਭੋਗਲ , ਮਨਜੀਤ ਕੌਰ ਪੱਡਾ, ਕੁਲਵੰਤ ਸਿੰਘ ਢੇਸੀ, ਗੁਰਮੁੱਖ ਸਿੰਘ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ। ਰੂਪ ਦਵਿੰਦਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਇਸ ਮੌਕੇ ਚਿੱਤਰਕਾਰ ਜਤਿੰਦਰ ਸਿੰਘ ਪੱਤੜ ਵਲੋਂ ਰੂਪਦਵਿੰਦਰ , ਨਛੱਤਰ ਸਿੰਘ ਭੋਗਲ ਅਤੇ ਅਮਨਦੀਪ ਸਿੰਘ ਗਲਾਸਗੋ ਦੇ ਬਣਾਏ ਖੂਬਸੂਰਤ ਚਿੱਤਰ ਭੇਂਟ ਕੀਤੇ। ਸਟੇਜ ਦੀ ਕਾਰਵਾਈ ਪਹਿਲੇ ਭਾਗ ਵਿੱਚ ਅਮਨਦੀਪ ਸਿੰਘ ਅਮਨ ਗਲਾਸਗੋ ਨੇ ਨਿਭਾਈ ਤੇ ਦੂਸਰੇ ਭਾਗ ਦੀ ਸੰਚਾਲਨਾ ਮਹਿੰਦਰਪਾਲ ਸਿੰਘ ਧਾਲੀਵਾਲ ਅਤੇ ਪ੍ਰਭਜੋਤ ਕੌਰ ਵੜੈਚ ਨੇ ਕੀਤੀ ਜਿਨ੍ਹਾਂ ਵਾਰੋ ਵਾਰੀ ਦਰਸ਼ਕਾਂ ਨੂੰ ਬੰਨੀ ਰੱਖਿਆ। ਇਸ ਮੌਕੇ ਮਲਕੀਤ ਕੌਰ, ਪ੍ਰਮਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਬਿੱਟੂ ਖੰਗੂੜਾ, ਆਫ਼ਤਾਬ ਨਿਕਲਸਨ, ਸੁਰਿੰਦਰਪਾਲ ਸਿੰਘ, ਬੰਟੀ ਉੱਪਲ, ਸੰਤੋਖ ਸਿੰਘ ਹੇਅਰ, ਰਾਜਿੰਦਰ ਸਿੰਘ, ਪ੍ਰਮਜੀਤ ਸਿੰਘ ਪੰਮੀ, ਜਸਮੇਰ ਸਿੰਘ ਲਾਲ, ਸਵਗੁਨ ਕੌਰ ਘੁੰਮਣ, ਪ੍ਰਭਗੁਨ ਸਿੰਘ ਘੁੰਮਣ, ਹਿਰਦੇਜੀਤ ਸਿੰਘ ਖਾਰਾ, ਹਰਮਨਪ੍ਰੀਤ ਸਿੰਘ ਘੁੰਮਣ, ਸਾਬਕਾ ਮੇਅਰ ਮਹਿੰਦਰ ਕੌਰ ਮਿੱਡਾ, ਨਵੀ ਕੌਰ, ਨਾਹਰ ਸਿੰਘ ਗਿੱਲ, ਨਛੱਤਰ ਸਿੰਘ ਭੋਗਲ, ਜਸਵੰਤ ਸਿੰਘ ਗਿੱਲ, ਸ਼ਮਿੰਦਰ ਸਿੰਘ ਗਰਚਾ, ਸ਼ਿਵਦੀਪ ਕੌਰ, ਰੁਪਿੰਦਰ ਕੌਰ ਗਿੱਲ, ਰਾਜਿੰਦਰ ਕੌਰ, ਜਤਿੰਦਰ ਸਿੰਘ ਬੁਗਲੀ, ਦਲਬੀਰ ਕੌਰ, ਭਜਨ ਕੌਰ, ਜਸਵਿੰਦਰ ਕੁਮਾਰ, ਜ਼ੀਸ਼ਾਨ ਸਾਕਿਬ ਆਦਿ ਨੇ ਵੀ ਹਾਜ਼ਰੀ ਲਵਾਈ। ਅਖੀਰ ਵਿੱਚ ਹਾਜ਼ਰ ਕਵੀਆਂ ਵਲੋਂ ਕਵਿਤਾ ਪਾਠ ਕੀਤਾ ਗਿਆ। ਕਿਹਾ ਜਾ ਸਕਦਾ ਹੈ ਕੇ ਯੂਰਪੀ ਪੰਜਾਬੀ ਲੇਖਕਾਂ ਅਤੇ ਬਰਤਾਨਵੀ ਸਾਹਿਤਕਾਰਾਂ ਦਾ ਇਸ ਤਰਾਂ ਸਾਂਝੇ ਮੰਚ ਤੇ ਇੱਕਤਰ ਹੋ ਕੇ ਵਿਚਾਰ ਸਾਂਝੇ ਕਰਨਾ ਪੰਜਾਬੀ ਬੋਲੀ ਅਤੇ ਸਾਹਿਤ ਲਈ ਸ਼ੁੱਭ ਸ਼ਗਨ ਹੈ।

Leave a Reply

Your email address will not be published. Required fields are marked *