ਵੈਨਕੂਵਰ ( ਮਲਕੀਤ ਸਿੰਘ) – ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ ਨਾਲ ਵਧੀਆ ਖਿਡਾਰੀ ਬਣਾਉਣ ਵੱਜੋ ਪ੍ਰੇਰਿਤ ਕਰਨ ਲਈ ਗੁਰੂ ਅੰਗਦ ਦੇਵ ਜੀ ਐਲੀਮੈਟਰੀ ਸਕੂਲ ਦੀ ਗਰਾਊਂਡ ਚ ਬੀ. ਸੀ. ਟਾਈਗਰਜ ਦੇ ਉਦਮ ਸਦਕਾ ਸਲਾਨਾ ਯੁਵਾ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ ਦਲੀਲ ਪੂਰਵਕ ਤਕਰੀਰਾਂ ਤੋ ਉਥੇ ਹਾਜ਼ਰ ਬੱਚੇ ਪ੍ਰਭਾਵਿਤ ਹੋਏ ।ਇਸ ਮੌਕੇ ਤੇ ਹੋਰਨਾਂ ਸ਼ਖ਼ਸੀਅਤਾਂ ਤੋ ਇਲਾਵਾ ਕੌਂਸਲਰ ਹੈਰੀ ਬੈਂਸ, ਕੌਂਸਲਰ ਲਿੰਡਾ ਐਨਿਸ, ਗਗਨ ਚੀਮਾ, ਪ੍ਰਭਨੀਤ ਕੂਨਰ, ਮਨਜੋਤ ਖਾਬੜਾ,ਮਿੰਦੀ ਪੰਧੇਰ,ਕੈਲ ਦੁਸਾਂਝ, ਗੈਰੀ ਸਿੰਘ ਆਦਿ ਹਾਜ਼ਰ ਸਨ । ਅਖੀਰ ਚ ਬੀ.ਸੀ. ਟਾਈਗਰਜ ਕਲੱਬ ਦੇ ਮੁੱਖ ਬੁਲਾਰੇ ਅਜਿੰਰਦਪਾਲ ਸਿੰਘ ਮਾਂਗਟ ਨੇ ਇਸ ਮੌਕੇ ਤੇ ਪੁੱਜੇ ਸਾਰੇ ਮਹਿਮਾਨਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।