Headlines

ਟਰੰਪ,ਟਰੂਡੋ ਦੀਆਂ ਬੇਵਕੂਫੀਆਂ ਕਾਰਣ ਨਿਰਾਸ਼ ਹੋ ਸਕਦੇ ਹਨ- ਜੌਹਨ ਰਸਟੈਡ

ਵੈਨਕੂਵਰ- ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਨ ਰੁਸਟੈਡ ਨੇ  ਅਮਰੀਕੀ ਟੈਰਿਫ ਧਮਕੀਆਂ ਦੇ ਮੱਦੇਨਜ਼ਰ ਬਿਆਨਬਾਜ਼ੀ ਨੂੰ ਘੱਟ ਕਰਨ ਲਈ ਪ੍ਰੀਮੀਅਰ ਡੇਵਿਡ ਈਬੀ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਅਸੀਂ ਜਦੋਂ ਵੀ ਚਾਹੀਏ ਵਪਾਰ ਯੁੱਧ ਚੁਣ ਸਕਦੇ ਹਾਂ ਪਰ ਅਸਲੀਅਤ ਇਹ ਹੈ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਅਸੀਂ ਆਪਣੇ ਹਿੱਤਾਂ ਦਾ ਖੁਦ ਨੁਕਸਾਨ ਕਰ ਰਹੇ ਹੋਵਾਂਗੇ।
ਉਹਨਾਂ ਵਲੋਂ ਇਹ ਟਿਪਣੀ  ਕੈਨੇਡੀਅਨ ਵਸਤਾਂ ‘ਤੇ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸੰਭਾਵੀ 25 ਪ੍ਰਤੀਸ਼ਤ ਟੈਰਿਫ ਨੂੰ ਲੈਕੇ ਪ੍ਰਗਟਾਈਆਂ ਜਾ ਰਹੀਆਂ ਚਿੰਤਾਵਾਂ ਨੂੰ ਲੈਕੇ ਕੀਤੀ। ਉਹਨਾਂ ਕਿਹਾ ਕਿ ਕੈਨੇਡਾ ਯੂ ਐਸ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਹੈ। ਉਹਨਾਂ ਕਿਹਾ ਕਿ  ਮੇਰਾ ਨਜ਼ਰੀਆ ਬਹੁਤ ਸਪੱਸ਼ਟ ਹੈ ਕਿ ਕੈਨੇਡੀਅਨ ਸੂਬੇ  ਅਜੇ ਵੀ ਮਹੱਤਵਪੂਰਨ ਵਪਾਰਕ ਭਾਈਵਾਲ ਹਨ। ਇਸ ਲਈ ਸਾਨੂੰ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਭਾਈਵਾਲੀ ਨੂੰ ਸਮਝਣ ਦੀ ਲੋੜ ਹੈ। ਸਮਝਣ ਦੀ ਲੋੜ ਹੈ ਕਿ ਟਰੰਪ ਇਹ ਟਿਪਣੀਆਂ ਕਿਉਂ ਕਰ ਰਹੇ ਹਨ।  ਪਿਛਲੇ 10 ਸਾਲਾਂ ਵਿੱਚ, ਸਾਡੇ ਕੋਲ ਜਸਟਿਨ ਟਰੂਡੋ ਸੀ, ਜੋ ਸਪੱਸ਼ਟ ਤੌਰ ‘ਤੇ, ਇੱਕ ਬੇਵਕੂਫ ਸੀ। ਉਸਨੇ ਕੈਨੇਡਾ ਲਈ ਕੀ ਕੀਤਾ ਹੈ, ਇਸ ਲਈ ਮੈਂ ਸਮਝਦਾ ਹਾਂ ਕਿ ਟਰੰਪ ਇਸ ਤੋਂ ਨਿਰਾਸ਼ ਕਿਉਂ ਨਹੀਂ ਹੋਣਗੇ ਜੋ ਕੈਨੇਡਾ ਵਿੱਚ ਹੋ ਰਿਹਾ ਹੈ।

ਟਰੰਪ ਨੇ ਆਪਣੀਆਂ ਟੈਰਿਫ ਧਮਕੀਆਂ ਨੂੰ ਕੈਨੇਡਾ ਦੁਆਰਾ ਨਸ਼ਿਆਂ ਅਤੇ ਪ੍ਰਵਾਸੀਆਂ ਨੂੰ ਸੰਯੁਕਤ ਰਾਜ ਵਿੱਚ ਦਾਖਲ ਹੋਣ ਤੋਂ ਰੋਕਣ ਵਿੱਚ ਅਸਫਲਤਾ ਨਾਲ ਜੋੜਿਆ ਹੈ। ਪਰ ਕਈ ਟਿੱਪਣੀਕਾਰਾਂ ਨੇ ਨੋਟ ਕੀਤਾ ਹੈ ਕਿ ਅਮਰੀਕਾ ਦੀ ਸਰਹੱਦ ਦੀ ਰੱਖਿਆ ਕਰਨਾ ਕੈਨੇਡਾ ਦੀ ਜ਼ਿੰਮੇਵਾਰੀ ਨਹੀਂ ਹੈ।

ਰਸਟੈਡ ਨੇ ਕਿਹਾ ਕਿ ਜਦੋਂ ਕਿ ਬੰਦਰਗਾਹਾਂ ਦੀ ਸੁਰੱਖਿਆ ਕਰਨਾ ਇੱਕ ਸੰਘੀ ਅਧਿਕਾਰ ਖੇਤਰ ਹੈ, ਬ੍ਰਿਟਿਸ਼ ਕੋਲੰਬੀਆ ਵਿੱਚੋਂ ਲੰਘਣ ਵਾਲੇ ਕੰਟੇਨਰ ਬੀ ਸੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਪਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਕੰਟੇਨਰਾਂ ਦੀ ਜਾਂਚ ਕੀਤੀ ਜਾਂਦੀ ਹੈ। ਜ਼ਹਿਰੀਲੀਆਂ ਦਵਾਈਆਂ ਨਾਲ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਅਸੀਂ ਬੀਸੀ ਦੇ ਵਿਚੋਂ  ਨਸ਼ਿਆਂ ਦੇ ਵਹਾਅ ਨੂੰ ਰੋਕਣ ਲਈ ਅਸਫਲ ਰਹੇ ਹਾਂ। ਇਸ ਲਈ ਸਾਨੂੰ ਕੁਝ ਠੋਸ ਕਰਨ ਦੀ ਲੋੜ ਹੈ। ਅਸੀਂ ਸੰਘੀ ਸਰਕਾਰ ਨੂੰ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਵਧਾਉਣ ਲਈ ਦਬਾਅ ਪਾ ਸਕਦੇ ਹਾਂ।

ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ  ਸਰੀ ਨਾਰਥ ਤੋਂ ਐਮ ਐਲ ਏ ਮਨਦੀਪ ਧਾਲੀਵਾਲ ਤੇ ਬਿਜਨਸਮੈਨ ਵਰਿੰਦਰ ਸਹੋਤਾ ਨਾਲ।

 

Leave a Reply

Your email address will not be published. Required fields are marked *