ਸਰੀ ( ਦੇ ਪ੍ਰ ਬਿ)-ਕਬੱਡੀ ਜਗਤ ਲਈ ਬਹੁਤ ਹੀ ਦੁਖਦਾਈ ਖਬਰ ਹੈ ਕਿ ਇਥੋਂ ਦੇ ਉਘੇ ਕਬੱਡੀ ਪ੍ਰੋਮੋਟਰ ਤੇ ਬਿਜਨਸਮੈਨ ਲਾਲੀ ਢੇਸੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਥੋੜੇ ਸਮੇਂ ਤੋਂ ਬੀਮਾਰ ਸਨ। ਉਹਨਾਂ ਦੇ ਅਚਾਨਕ ਦੇਹਾਂਤ ਤੇ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਸੁਖ ਧਾਲੀਵਾਲ, ਹਾਕੀ ਪ੍ਰੋਮੋਟਰ ਨਵਰਾਜ ਦੋਸਾਂਝ, ਨੀਟੂ ਕੰਗ ਤੇ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।