ਚੰਡੀਗੜ੍ਹ-ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ ਲਗਪਗ 77 ਸਾਲ ਦੇ ਸਨ। ਕੁਝ ਦਿਨ ਪਹਿਲਾਂ ਬੀਮਾਰ ਹੋਣ ਤੇ ਉਹਨਾਂ ਨੂੰ ਚੰਡੀਗੜ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਪਿੰਡ ਮੱਤੇਵਾਲ ਦੇ ਜੰਮਪਲ ਸ ਹਰਦੇਵ ਸਿੰਘ ਮੱਤੇਵਾਲ ਪੰਜਾਬ ਦੇ 5 ਵਾਰ ਐਡਵੋਕੇਟ ਜਨਰਲ ਰਹੇ। ਉਹ ਮਰਹੂਮ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਸਨ। ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਮੁਖ ਹਸਤੀਆਂ ਤੇ ਹੋਰ ਲੋਕ ਹਾਜ਼ਰ ਸਨ।