Headlines

ਡੱਲੇਵਾਲ ਦਾ ਮਰਨ ਵਰਤ ਤੀਜੇ ਮਹੀਨੇ ਵਿੱਚ ਦਾਖ਼ਲ

ਪਟਿਆਲਾ/ਪਾਤੜਾਂ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 59ਵੇਂ ਦਿਨ ਵੀ ਜਾਰੀ ਰਿਹਾ, ਜੋ ਗਣਤੰਤਰ ਦਿਵਸ ਮੌਕੇ ਦੋ ਮਹੀਨੇ ਪੂਰੇ ਕਰ ਜਾਵੇਗਾ। ਇਹ ਮਰਨ ਵਰਤ 26 ਨਵੰਬਰ ਨੂੰ ਸ਼ੁਰੂ ਹੋਇਆ ਸੀ। ਉਧਰ, ਕੇਂਦਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ’ਤੇ ਸ਼ੁਰੂ ਹੋਇਆ ਇਲਾਜ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਨਾਲ ਉਨ੍ਹਾਂ ਦੀ ਵਿਗੜੀ ਸਿਹਤ ਨੂੰ ਮੋੜਾ ਪਿਆ ਹੈ। ਉਧਰ, ਰੋਸ਼ਨੀ, ਧੁੱਪ ਅਤੇ ਤਾਜ਼ਾ ਹਵਾ ਦੀ ਜ਼ਰੂਰਤ ਤਹਿਤ ਡਾਕਟਰਾਂ ਦੀ ਸਲਾਹ ’ਤੇ ਭਾਵੇਂ ਸਧਾਰਨ ਟਰਾਲੀ ਵਿੱਚੋਂ ਉਨ੍ਹਾਂ ਨੂੰ ਵਿਸ਼ੇਸ਼ ਟਰਾਲੀ ’ਚ ਤਬਦੀਲ ਕੀਤਾ ਜਾ ਚੁੱਕਿਆ ਹੈ, ਪਰ ਵਿਸ਼ੇਸ਼ ਕਮਰਾ ਵੀ 26 ਜਾਂ 27 ਜਨਵਰੀ ਨੂੰ ਤਿਆਰ ਹੋ ਸਕਦਾ ਹੈ। ਇਸ ਮਗਰੋਂ ਉਨ੍ਹਾਂ ਨੂੰ ਉਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਅੱਜ ਦਾਦਾ ਪੋਤਾ ਖੁੱਲ੍ਹ ਕੇ ਲਾਡ ਲਡਾ ਰਹੇ ਸਨ। ਜਿਗਰਜੋਤ ਆਪਣੇ ਦਾਦੇ ਦੀ ਬਾਂਹ ਦਾ ਸਰਹਾਣਾ ਲਾ ਕੇ ਕਾਫ਼ੀ ਦੇਰ ਨਾਲ ਪਿਆ ਰਿਹਾ। ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ।

Leave a Reply

Your email address will not be published. Required fields are marked *