ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨ ਉਘੇ ਸਮਾਜ ਸੇਵੀ ਤਲਵਿੰਦਰ ਪਰਮਾਰ ਵਲੋਂ ਸਾਲਾਨਾ ਡਿਨਰ ਪਾਰਟੀ ਦਾ ਆਯੋਜਨ ਬੀਕਾਨੇਰ ਹਾਲ ਕੈਲਗਰੀ ਵਿਖੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ, ਐਮ ਐਲ ਏ ਗੁਰਿੰਦਰ ਬਰਾੜ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਬੌਬੀ ਮਾਨ, ਹਰਵਿੰਦਰ ਭੱਟੀ, ਮਨਜੀਤ ਸਮਰਾ, ਦਵਿੰਦਰ ਸਿੰਘ, ਵਿਨੋਦ ਕਾਈ, ਜਗਦੀਪ, ਯੋਗੇਸ਼, ਹਰਪਿੰਦਰ ਗਿੱਲ, ਰੋਹਿਤ ਪੁੰਜ, ਮਨਵੀਰ ਮਾਂਗਟ, ਡਾ ਗਗਨ ਡਾਂਗ, ਜੱਸੀ ਅੰਮ੍ਰਿਤਸਰੀ ਤੜਕਾ, ਗੋਲਡੀ ਜੰਮੂ ਤੇ ਹੋਰ ਕਈ ਸ਼ਖਸੀਅਤਾਂ ਅਤੇ ਦੋਸਤ-ਮਿੱਤਰ ਹਾਜ਼ਰ ਸਨ। ਇਸ ਮੌਕੇ ਤਲਵਿੰਦਰ ਪਰਮਾਰ ਨੇ ਸਭ ਨਾਲ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ ਤੇ ਪਾਰਟੀ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।