7 ਫਰਵਰੀ ਨੂੰ ਗੁਰਦਾਸਪੁਰ ਦੇ ਰਾਮ ਸਿੰਘ ਹਾਲ ਵਿਚ ਹੋਵੇਗਾ ਸਮਾਗਮ-
ਸਰੀ /ਵੈਨਕੂਵਰ ( ਕੁਲਦੀਪ ਚੁੰਬਰ)-ਪੰਜਾਬੀ ਸੱਭਿਆਚਾਰ ਵਿੱਚ ਤਨ- ਦਿਲੀਂ ਨਾਲ ਕੰਮ ਕਰਨ ਵਾਲੀ ਸੰਸਥਾ ਲੋਕ ਸੱਭਿਆਚਾਰਕ ਪਿੜ ਰਜਿ. ਗੁਰਦਾਸਪੁਰ ਵਲੋਂ ਧੀਆਂ-ਧਿਆਣੀਆਂ ਦਾ ਵਿਰਾਸਤ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ ਮਿਤੀ 7 ਫਰਵਰੀ 2025 ਨੂੰ ਰਾਮ ਸਿੰਘ ਦਾਤ ਹਾਲ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਗੂੜ੍ਹੀ ਜਾਣਕਾਰੀ ਦਿੰਦੇ ਹੋਏ ਪਿੜ ਦੇ ਵਿਸ਼ੇਸ਼ ਬੁਲਾਰੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਪੰਜ ਪੰਜਾਬ ਦੀਆਂ ਮਾਣਮੱਤੀਆਂ ਹਸਤੀਆਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਜਿੰਨ੍ਹਾਂ ਵਿੱਚ ਸ. ਪ੍ਰੀਤ ਕੋਹਲੀ ਨੂੰ ਸੱਭਿਆਚਾਰ ਦੀ ਸੰਭਾਲ – ਸਵ. ਭਾਗ ਸਿੰਘ ਯਾਦਗਾਰੀ ਪੁਰਸਕਾਰ, ਸ. ਰਾਜਵੀਰ ਸਿੰਘ ਨੂੰ ਲੋਕ ਨਾਚ ਦੀ ਸੰਭਾਲ – ਸਵ. ਗੁਰਪ੍ਰੀਤ ਸਿੰਘ ਚਾਹਲ ਯਾਦਗਾਰੀ ਪੁਰਸਕਾਰ ,ਸ੍ਰੀ ਨੱਕਾਸ਼ ਚਿੱਤੇਬਾਣੀ ਨੂੰ ਸਾਹਿਤ ਦੀ ਸੰਭਾਲ – ਸਵ. ਵਰਿੰਦਰ ਸਹੋਤਾ ਯਾਦਗਾਰੀ ਪੁਰਸਕਾਰ, ਸ੍ਰੀਮਤੀ ਨਵਜੋਤ ਕੌਰ ਨੂੰ ਪੰਜਾਬੀ ਮਾਂ ਬੋਲੀ ਦੀ ਸੰਭਾਲ – ਸਵ. ਬੀਬੀ ਸਤਿੰਦਰ ਕੌਰ ਯਾਦਗਾਰੀ ਪੁਰਸਕਾਰ, ਅਤੇ ਸ੍ਰੀ ਬਲਰਾਜ ਬਿਲਗਾ ਨੂੰ ਲੋਕ ਗਾਇਕੀ ਦੀ ਸੰਭਾਲ – ਸਵ. ਹੈਪੀ ਮਾਨ ਯਾਦਗਾਰੀ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ।