Headlines

ਭਾਰਤੀ ਕੌਂਸਲੇਟ ਵੈਨਕੂਵਰ ਵਲੋਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ, ਮਹੇਸ਼ਇੰਦਰ ਸਿੰਘ ਮਾਂਗਟ )-ਬੀਤੀ 26 ਜਨਵਰੀ ਨੂੰ ਭਾਰਤੀ ਕੌਂਸਲੇਟ ਵੈਨਕੂਵਰ ਵਲੋਂ ਭਾਰਤ ਦਾ 76ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਤੇ ਭਾਰਤੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਕੌੌਂਸਲ ਜਨਰਲ ਮੈਸਕੂਈ ਰੁੰਗਸੁੰਗ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਭਾਰਤੀ ਦੇ ਗਣਤੰਤਰ ਦਿਵਸ ਦੇ ਇਤਿਹਾਸ ਨਾਲ ਭਾਰਤ ਵਲੋਂ ਵਿਸ਼ਵ ਦੇ ਜਮਹੂਰੀ ਇਤਿਹਾਸ ਵਿਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਭਾਰਤੀਆਂ ਨੂੰ ਇਹ ਮਾਣ ਹੋਣਾ ਚਾ੍ਹੀਦਾ ਹੈ ਕਿ ਭਾਰਤ ਅੱਜ ਦੁਨੀਆਂ ਦੀ 5 ਵੱਡੀਆਂ ਅਰਥ ਵਿਵਸਥਾਵਾਂ ਵਿਚੋ ਇਕ ਹੈ ਤੇ ਦੁਨੀਆਂ ਦੀਆਂ ਤਿੰਨ ਵੱਡੀਆਂ ਆਰਥਿਕ ਮੰਡੀਆਂ ਚੋ ਤੇਜੀ ਨਾਲ ਵਿਕਾਸ ਕਰ ਰਿਹਾ ਮੁਲਕ ਹੈ।ਕੌਂਸਲ ਜਨਰਲ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰਾਪਤੀਆਂ ਦਾ ਵਿਸਥਾਰ ਵਿਚ ਵਰਣਨ ਕੀਤਾ ਅਤੇ ਸਾਰੇ ਹੀ ਫ਼ੌਜੀ ਭਰਾਵਾਂ ਦੀ ਤਾਰੀਫ ਕੀਤੀ ਜੋ ਆਪਣੇ ਪਰਿਵਾਰ ਛੱਡ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹਨ। ਇਸ ਮੌਕੇ ਨੇਵੀ, ਏਅਰਫੋਰਸ, ਤੋਪਖ਼ਾਨਾ, ਐਂਨਫੈਟਰੀ ਸਿੱਖ ਰੈਜਮੈਂਟ ਸਾਰੀਆਂ ਹੀ ਟੁਕੜੀਆਂ ਦੇ ਫ਼ੌਜੀ ਸ਼ਾਮਲ ਸਨ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਜਗਦੀਪ ਸਿੰਘ ਸੰਘੇੜਾ, ਰਿਕਾਰਡਿੰਗ ਸਕੱਤਰ ਜੁਗਿੰਦਰ ਸਿੰਘ ਸੁੰਨੜ, ਕਲਬੀਰ ਸਿੰਘ ਛੋਕਰ (ਮੈਂਬਰ) ਅਤੇ ਸਾਬਕਾ ਖ਼ਜ਼ਾਨਚੀ ਸੁਖਵਿੰਦਰ ਸਿੰਘ ਗਿੱਲ ਤੇ ਹੋਰ ਕਈ ਲੋਕ ਪਹੁੰਚੇ ਹੋਏ ਸਨ। ਕੌਂਸਲ ਜਨਰਲ ਨਾਲ ਫ਼ੌਜੀ ਭਰਾਵਾਂ ਨੇ ਯਾਦਗਾਰੀ ਤਸਵੀਰਾਂ ਖਿਚਵਾਈਆਂ।

ਇਸ ਮੌਕੇ ਉਹਨਾਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਾਬਕਾ ਸੈਨਿਕਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਤੇ ਰਾਸ਼ਟਰੀ ਗਾਇਨ ਵਿਚ ਸਮੂਹ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਭਾਰਤੀ ਮੂਲ ਦੇ ਬੱਚਿਆਂ ਨੇ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਆਏ ਮਹਿਮਾਨਾਂ ਲਈ ਡਿਨਰ ਦਾ ਖਾਸ ਪ੍ਰਬੰਧ ਕੀਤਾ ਗਿਆ।

Leave a Reply

Your email address will not be published. Required fields are marked *