ਟੋਰਾਂਟੋ (ਬਲਜਿੰਦਰ ਸੇਖਾ)- ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ 1 ਫਰਵਰੀ ਨੂੰ 25% ਟੈਰਿਫ ਲਗਾਉਣ ਦੀ ਆਪਣੀ ਪਹਿਲਾਂ ਦੱਸੀ ਗਈ ਯੋਜਨਾ ਦੀ ਪੁਸ਼ਟੀ ਕੀਤੀ, ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਹ ਟੈਰਿਫ ਵੀ ਵਧ ਸਕਦੇ ਹਨ ਅਤੇ ਇਹ ਫੈਸਲਾ ਵੀਰਵਾਰ ਸ਼ਾਮ ਨੂੰ ਲਿਆ ਜਾਵੇਗਾ ਕਿ ਕੀ ਇਸ ਵਿੱਚ ਕੈਨੇਡੀਅਨ ਤੇਲ ਸ਼ਾਮਲ ਹੋਵੇਗਾ।
“ਮੈਕਸੀਕੋ ਅਤੇ ਕੈਨੇਡਾ ਵਪਾਰ ਦੇ ਮਾਮਲੇ ਵਿੱਚ ਸਾਡੇ ਨਾਲ ਕਦੇ ਵੀ ਚੰਗੇ ਨਹੀਂ ਰਹੇ। ਉਨ੍ਹਾਂ ਨੇ ਵਪਾਰ ਦੇ ਮਾਮਲੇ ਵਿੱਚ ਸਾਡੇ ਨਾਲ ਬਹੁਤ ਹੀ ਬੇਇਨਸਾਫ਼ੀ ਕੀਤੀ ਹੈ,” ਟਰੰਪ ਨੇ ਕਿਹਾ, “ਸਾਨੂੰ ਉਸ ਚੀਜ਼ ਦੀ ਲੋੜ ਨਹੀਂ ਹੈ ਜੋ ਉਨ੍ਹਾਂ ਕੋਲ ਹੈ।”
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦਹਾਕਿਆਂ ਤੋਂ ਮੁਕਤ ਵਪਾਰ ਸਮਝੌਤਿਆਂ ਦੇ ਸਾਂਝੇ ਧਿਰ ਰਹੇ ਹਨ, ਪਹਿਲਾਂ NAFTA ਅਤੇ ਫਿਰ USMCA।ਕੈਨੇਡਾ ਸਰਕਾਰ ਤੇ ਲੋਕਾਂ ਦੀਆਂ ਨਜ਼ਰਾਂ ਸ਼ਨੀਵਾਰ ਤੇ ਲੱਗੀਆਂ ਹੋਈਆਂ ਹਨ ।