Headlines

ਲਿਬਰਲ ਆਗੂ ਦੀ ਚੋਣ ਲਈ ਕਾਰਨੀ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ

ਬਰੈਂਪਟਨ ( ਸੇਖਾ)-ਕੈਨੇਡਾ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਲਈ ਸਰਗਰਮੀਆਂ ਤੇਜ਼ ਹਨ। ਨਵੇ ਲੀਡਰ ਦੀ ਚੋਣ 9 ਮਾਰਚ ਨੂੰ ਹੋਵੇਗੀ। ਹੁਣ ਤੱਕ  7 ਉਮੀਦਵਾਰ ਇਸ ਦੌੜ ਵਿੱਚ ਸ਼ਾਮਿਲ ਹਨ ਪਰ ਮੁੱਖ ਮੁਕਾਬਲਾ ਮਾਰਕ ਕਾਰਨੀ ਅਤੇ ਕ੍ਰਿਟੀਆ ਫ੍ਰੀਲੈਂਡ ਵਿਚਾਲੇ ਹੈ । ਸਮਝਿਆ ਜਾਂਦਾ ਹੈ ਕਿ ਮਾਰਕ ਕਾਰਨੀ ਦਾ ਹੱਥ ਕਾਫੀ ਉੱਪਰ ਹੈ । ਲਿਬਰਲ ਕਾਕਸ ਵਿਚੋਂ 48 ਮੰਤਰੀਆਂ ਤੇ ਐਮ ਪੀ ਨੇ ਕਾਰਨੀ ਨੂੰ ਸਪੋਰਟ ਕੀਤੀ ਹੈ ਜਦੋਂਕਿ 26 ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਤੇ ਗਾਉਲਡ ਨੂੰ 2 ਨੇ। ਲਿਬਰਲ ਐਮ ਪੀ ਸੁੱਖ ਧਾਲੀਵਾਲ, ਰਣਦੀਪ ਸਰਾਏ, ਕਮਲ ਖਹਿਰਾ, ਰੂਬੀ ਸਹੋਤਾ, ਹਰਜੀਤ ਸੱਜਣ, ਪਰਮ ਬੈਂਸ, ਜੌਰਜ ਚਾਹਲ , ਇਕਵਿੰਦਰ ਗਹੀਰ, ਮਨਿੰਦਰ ਸਿੱਧੂ , ਸੋਨੀਆ ਸਿੱਧੂ ਮਾਰਕ ਕਾਰਨੀ ਦੀ ਸਪੋਰਟ ਕਰ ਰਹੇ ਹਨ। ਮਾਰਕ ਕਾਰਨੀ ਜੋ ਕਿ ਉਘੇ ਅਰਥ ਸ਼ਾਸਤਰੀ ਹਨ , ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਕੈਨੇਡਾ ਦਾ ਗਵਰਨਰ ਰਹਿ ਚੁੱਕੇ ਹਨ  ਪਰ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਹੈ।ਕ੍ਰਿਸਟੀਆ ਫ੍ਰੀਲੈਂਡ ਡਿਪਟੀ ਪੀਐਮ ਤੇ ਫਾਈਨੈਂਸ ਮਨਿਸਟਰ ਰਹਿ ਚੁਕੀ ਹੈ ਪਰ ਇਹ ਟਰੂਡੋ ਦੇ ਬਹੁਤ ਨੇੜੇ ਸੀ, ਇਹ ਨੇੜਤਾ ਹੀ ਇਸਦੇ ਵਿਰੁੱਧ ਜਾਂਦੀ ਹੈ । ਟਰੂਡੋ ਦੇ ਪਾਸੇ ਹਟਣ ਤੋਂ ਬਾਅਦ ਲਿਬਰਲ ਦੇ ਨੰਬਰ ਉਪਰ ਆਉਣੇ ਸ਼ੁਰੂ ਹੋ ਗਏ ਹਨ ਪਰ ਫਰਕ ਬਹੁਤ ਜ਼ਿਆਦਾ ਹੈ । ਇੱਕ ਅੰਦਾਜ਼ੇ ਅਨੁਸਾਰ ਜੇ ਕੈਨੇਡਾ ਵਿੱਚ ਅੱਜ ਵੋਟਾਂ ਪੈਣ ਤਾਂ ਕੰਸਰਵੇਟਿਵ ਨੂੰ 238 ਸੀਟਾਂ ਤੇ ਲਿਬਰਲ ਨੂੰ 41 ਸੀਟਾਂ ਮਿਲਣਗੀਆਂ। ਐਨਡੀਪੀ 21 ਸੀਟਾਂ ਦਾ ਮਿਲਣ ਦਾ ਅਨੁਮਾਨ ਹੈ। ਜਦੋਂ ਜਸਟਿਨ ਟਰੂਡੋ 2013 ਵਿੱਚ ਲਿਬਰਲ ਪਾਰਟੀ ਦਾ ਲੀਡਰ ਬਣਿਆਂ ਪਾਰਟੀ ਕੋਲ਼ 34 ਸੀਟਾਂ ਸਨ ਪਰ ਦੋ ਸਾਲਾਂ ਵਿੱਚ ਸੀਟਾਂ 34 ਤੋਂ 184 ਹੋ ਗਈਆਂ ਤੇ ਟਰੂਡੋ ਨੇ ਸਫਲਤਾ ਪੂਰਵਕ ਸਰਕਾਰ ਚਲਾਈ।