Headlines

ਪੰਜਾਬ ਭਵਨ ਕੈਨੇਡਾ ਵੱਲੋਂ ਰਾਜਸਥਾਨ ਵਿੱਚ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਸ੍ਰੀ ਗੰਗਾਨਗਰ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੇ ਅਧੀਨ ਰਾਜਸਥਾਨ ਦੀ ਧਰਤੀ ਸ਼੍ਰੀ ਗੰਗਾ ਨਗਰ ਵਿਖੇ ਪਹਿਲੀ ਵਾਰ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸਭਿਆਚਾਰਕ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਿਆਂ ਸਫ਼ਲਤਾ ਪੂਰਵਕ ਸੰਪੰਨ ਹੋ ਨਿਬੜਿਆ। ਰਾਜਸਥਾਨ ਦੀ ਪ੍ਰਬੰਧਕੀ ਟੀਮ ਵਿੱਚ ਡਾ. ਨਵਦੀਪ ਕੌਰ ਦੀ ਅਗਵਾਈ ਹੇਠ 31 ਜਨਵਰੀ ਅਤੇ 1 ਫਰਵਰੀ ਨੂੰ ਹੋਈ ਕਾਨਫਰੰਸ ਸ਼੍ਰੀ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਸ਼੍ਰੀ ਗੰਗਾ ਨਗਰ ਵਿੱਚ ਹੋਈ। ਪੰਜਾਬ ਭਵਨ ਸਰੀ ਕੈਨੇਡਾ ਤੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਕਾਨਫਰੰਸ ਦੇ ਦੂਜੇ ਦਿਨ ਰਾਜਸਥਾਨ ਵਿੱਚ ਪੰਜਾਬ ਦੀ ਸਥਿਤੀ ਅਤੇ ਸੰਭਾਵਨਾਵਾਂ ਉੱਤੇ ਹੋਈ ਚਰਚਾ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ ਅਤੇ ਸੂਝਵਾਨਾਂ ਨੇ ਹਿੱਸਾ ਲਿਆ। ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਡਾਕਟਰ ਨਵਦੀਪ ਨੇ ਪੰਜਾਬ ਭਵਨ ਦੇ ਰਹਿਨੁਮਾਈ ਹੇਠ ਪੰਜਾਬੀ ਦੇ ਵਿੱਚ ਮੈਗਜ਼ੀਨ ਕੱਢਣ ਦੀ ਤਜ਼ਵੀਜ਼ ਰੱਖੀ। ਓਹਨਾਂ ਕਿਹਾ ਕਿ ਰਾਜਸਥਾਨ ਦੇ ਸਕੂਲ ਪਾਠਕ੍ਰਮ ਵਿੱਚ ਪੰਜਾਬੀ ਛੇਵੀਂ ਜਮਾਤ ਤੋਂ ਸ਼ੁਰੂ ਹੁੰਦੀ ਹੈ ਜਿਸ ਕਾਰਣ ਹੋਰ ਭਾਸ਼ਾਵਾਂ ਤੇ ਬੱਚਿਆਂ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ ਤੇ
ਵਿਦਿਆਰਥੀ ਮਾਂ ਬੋਲੀ ਪੰਜਾਬੀ ਨੂੰ ਦੇਰ ਨਾਲ਼ ਸਿੱਖ ਪਾਉਂਦੇ ਹਨ ।
ਡਾ. ਇਕਬਾਲ ਸਿੰਘ ਨੇ ਕਿਹਾ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਨੇ ਬੱਚਿਆਂ ਵਿੱਚ ਉਦਾਸੀਨਤਾ ਨੂੰ ਦੂਰ ਕਰਕੇ ਆਤਮ ਵਿਸ਼ਵਾਸ ਭਰਿਆ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਖੋਸਾ ਨੇ ਕਿਹਾ ਕਿ ਰਾਜਸਥਾਨ ਵਿੱਚ ਸੰਸਕ੍ਰਿਤ ਤੋਂ ਬਾਅਦ ਪੰਜਾਬੀ ਭਾਸ਼ਾ ਸਭ ਤੋਂ ਵੱਧ ਪੜੇ ਜਾਣ ਵਾਲੀ ਮਕਬੂਲ ਭਾਸ਼ਾ ਹੈ।
ਹੈ । ਇਸੇ ਮਕਬੂਲੀਅਤ ਨੂੰ ਬਣਾਏ ਰੱਖਣ ਲਈ ਬੀ. ਏ. ਪੱਧਰ ਤਕ ਪੰਜਾਬੀ ਵਿਸ਼ੇ ਨੂੰ ਲਗਵਾਉਣ ਵਿੱਚ ਓਹਨਾ ਨੇ ਕਾਮਯਾਬੀ ਹਾਸਲ ਕਰ ਲਈ ਹੈ।
ਸ੍ਰੀ ਗੁਰੂ ਨਾਨਕ ਖਾਲਸਾ ਸਕੂਲ ਦੇ ਪ੍ਰਿੰਸੀਪਲ ਸ. ਬਲਦੇਵ ਸਿੰਘ ਬਰਾੜ ਨੇ ਕਿਹਾ ਕਿ ਰਾਜਸਥਾਨ ਦੇ ਨੁਮਾਇੰਦਿਆਂ ਦਾ ਸਰਕਾਰ ਨਾਲ ਜੁੜੇ ਰਹਿਣਾ ਜਰੂਰੀ ਹੈ। ਸਰਕਾਰ ਦੀ ਮਦਦ ਨਾਲ ਹੀ ਅਸੀਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਿੱਚ ਹੋਰ ਕਾਮਯਾਬ ਹੋ ਸਕਦੇ ਹਾਂ। ਡਾਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਰਾਜਸਥਾਨ ਦੀ ਧਰਤੀ ਪੰਜਾਬ ਦੀ ਧਰਤੀ ਤੋਂ ਵੱਖ ਨਹੀਂ ਹੈ। ਅਸੀਂ ਦੋ ਦਰਿਆਵਾਂ ਦਾ ਸਾਂਝਾ ਪਾਣੀ ਪੀਂਦੇ ਹਾਂ। ਇਸ ਲਈ ਮਾਂ ਬੋਲੀ ਪੰਜਾਬੀ ਵੀ ਸਾਡੀ ਸਾਂਝੀ ਮਾਂ ਬੋਲੀ ਹੈ।
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਜਿੱਥੇ ਪੰਜਾਬ ਵਿੱਚ ਆਪਣੀ ਪੂਰੀ ਪਛਾਣ ਬਣਾ ਚੁੱਕਾ ਹੈ ਉੱਥੇ ਅਸੀਂ ਚਾਹੁੰਨੇ ਹਾਂ ਕਿ ਰਾਜਸਥਾਨ  ਵਿਚਲੇ ਪੰਜਾਬੀ ਦੇ ਬਾਲ ਲੇਖਕਾਂ ਨੂੰ ਹੋਰ ਮੌਕੇ ਦਿੱਤੇ ਜਾਣ ਤਾਂ ਕਿ ਉਹ ਮਾਂ ਬੋਲੀ ਪੰਜਾਬੀ ਨਾਲ ਰੂਹ ਤੋਂ ਜੁੜ ਸਕਣ ਸਕਣ। ਉਹਨਾਂ ਕਿਹਾ ਕਿ ਵਿਰਾਸਤ ਨੂੰ ਸਾਂਭਣਾ ਸਾਡਾ ਫਰਜ਼ ਹੈ। ਮੈਂ ਕੈਨੇਡਾ ਦੇ ਵਿੱਚ ਰਹਿੰਦਿਆਂ ਜਦੋਜਹਿਦ ਕਰਦਿਆਂ ਮਾਂ ਬੋਲੀ ਨੂੰ ਉਸਦਾ ਬਣਦਾ ਸਥਾਨ ਦਵਾਇਆ ਹੈ ਬਸ ਲੋੜ ਹੈ ਕਿ ਸਾਡਾ ਮਕਸਦ ਇੱਕ ਹੋਣਾ ਚਾਹੀਦਾ ਹੈ ਬੇਸ਼ਕ ਸਾਡੀ ਵਿਚਾਰਧਾਰਾ ਅਲੱਗ ਅਲੱਗ ਹੋਵੇ। ਉਹਨਾਂ ਰਾਜਸਥਾਨ ਦੀ ਪੂਰੀ ਟੀਮ ਨੂੰ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਹਰ ਸੰਭਵ ਕੋਸ਼ਿਸ਼ ਅਤੇ ਮਦਦ ਕਰਨ ਦਾ ਭਰੋਸਾ ਦਵਾਇਆ। ਇਸ ਸਮੇਂ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਪ੍ਰਿੰਸੀਪਲ ਹਰਬੀਨ ਕੌਰ ਕਾਹਲੋਂ,  ਕੁਲਜੀਤ ਕੌਰ, ਸੋਹਲ ਗਿੱਲ, ਯਾਦਵਿੰਦਰ ਕੌਰ ਪਰਮਜੀਤ ਸਿੰਘ ,ਕੁਲਦੀਪ ਸਿੰਘ ,ਯਾਦਵਿੰਦਰ ਕੌਰ, ਰਾਜਿੰਦਰ ਮਾਹੂ, ਭੁਪਿੰਦਰ ਸਿੰਘ, ਗੁਰਜੰਟ ਸਿੰਘ ਗਿੱਲ ,ਦਲਜੀਤ ਸਿੰਘ ਗਿੱਲ , ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੀਨੀਅਰ ਸਹਾਇਕ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ, ਸ. ਭੀਮ ਸਿੰਘ ਆਨਲਾਈਨ ਟ੍ਰੇਨਿੰਗ ਕੋਆਰਡੀਨੇਟਰ, ਬਲਜੀਤ ਸ਼ਰਮਾ , ਸਰਦਾਰ ਅਵਤਾਰ ਸਿੰਘ ਚੋਟੀਆਂ ਡਾ. ਸੁਖਪਾਲ ਕੌਰ, ਡਾਕਟਰ ਸੁਰਿੰਦਰ ਕੁਮਾਰ ਜਿੰਦਲ , ਸ਼੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਲਖਵੀਰ ਕੌਰ, ਗੁਤਿੰਦਰ ਕੌਰ ਮੌਜੂਦ ਸਨ।

Leave a Reply

Your email address will not be published. Required fields are marked *