ਜਲੰਧਰ- ਸਾਬਕਾ ਪੀ ਸੀ ਐਸ ਅਧਿਕਾਰੀ ਸ ਇਕਬਾਲ ਸਿੰਘ ਸੰਧੂ ਤੇ ਸ੍ਰੀਮਤੀ ਗੁਰਵਿੰਦਰ ਕੌਰ ਸੰਧੂ ਦੇ ਬੇਟੇ ਸਰਫਰਾਜ਼ ਸਿੰਘ ਸੰਧੂ ਦਾ ਸ਼ੁਭ ਵਿਆਹ ਬੀਤੇ ਦਿਨੀਂ ਚੰਡੀਗੜ ਦੇ ਸ ਅਮਰੀਕ ਸਿੰਘ ਅਤੇ ਸ੍ਰੀਮਤੀ ਕਰਮਜੀਤ ਕੌਰ ਦੀ ਸਪੁਤਰੀ ਸਿਮਰਨਜੀਤ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਵੰਡਰਲੈਂਡ ਜਲੰਧਰ ਵਿਖੇ ਹੋਈ ਜਿਸ ਵਿਚ ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਤੇ ਹੋਰ ਸਨੇਹੀਆਂ ਨੇ ਸ਼ਿਰਕਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਸੰਧੂ ਪਰਿਵਾਰ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿਚ ਨਵ ਵਿਆਹੀ ਜੋੜੀ ਤੇ ਰਿਸੈਪਸ਼ਨ ਪਾਰਟੀ ਵਿਚ ਸ਼ਾਮਿਲ ਸੱਜਣ ਮਿੱਤਰ ਤੇ ਸਨੇਹੀ।