ਐਲੋਨ ਮਸ਼ਕ ਦਾ ਸਟਾਰਲਿੰਕ ਨਾਲ ਸਮਝੌਤਾ ਰੱਦ-
ਟੋਰਾਂਟੋ (ਬਲਜਿੰਦਰ ਸੇਖਾ)-ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾਿਹੈ ਕਿ ਓਨਟਾਰੀਓ ਸੂਬਾ ਐਲੋਨ ਮਸਕ ਦੇ ਸਟਾਰਲਿੰਕ ਨਾਲ ਆਪਣਾ 100 ਮਿਲੀਅਨ ਡਾਲਰ ਦਾ ਇਕਰਾਰਨਾਮਾ ਰੱਦ ਕਰ ਰਿਹਾ ਹੈ ਅਤੇ ਅਮਰੀਕੀ ਕੰਪਨੀਆਂ ਨੂੰ ਸੂਬਾਈ ਇਕਰਾਰਨਾਮੇ ਤੋਂ ਉਦੋਂ ਤੱਕ ਪਾਬੰਦੀ ਲਗਾ ਰਿਹਾ ਹੈ ਜਦੋਂ ਤੱਕ ਟਰੰਪ ਵੱਲੋਂ ਜਾਰੀ ਕੈਨੇਡੀਅਨ ਸਮਾਨ ‘ਤੇ 25% ਟੈਰਿਫ ਨੂੰ ਵਾਪਸ ਨਹੀਂ ਲਿਆ ਜਾਂਦਾ। ਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਸਰਕਾਰੀ ਖਰੀਦ ‘ਤੇ ਸਾਲਾਨਾ 20 ਬਿਲੀਅਨ ਡਾਲਰ ਖਰਚ ਕਰਦਾ ਹੈ, ਇਹ ਪੈਸਾ ਅਮਰੀਕੀ ਕਾਰੋਬਾਰਾਂ ਨੂੰ ਹੁਣ ਗੁਆਉਣਾ ਪਵੇਗਾ।
ਇਹ ਕਦਮ ਟਰੰਪ ਦੇ ਵਪਾਰ ਯੁੱਧ ਤੋਂ ਬਾਅਦ ਲਿਆ ਗਿਆ ਹੈ, ਜਿਸਦੀ ਫੋਰਡ ਨੇ ਫੌਕਸ ਨਿਊਜ਼ ‘ਤੇ ਆਲੋਚਨਾ ਕੀਤੀ ਸੀ, ਚੇਤਾਵਨੀ ਦਿੱਤੀ ਸੀ ਕਿ ਟੈਰਿਫ ਓਨਟਾਰੀਓ ਨੂੰ 5 ਲੱਖ ਨੌਕਰੀਆਂ ਦਾ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮਹਿੰਗਾਈ ਵਧਾ ਸਕਦੇ ਹਨ। ਉਸਨੇ ਅਮਰੀਕਾ ਨੂੰ ਆਰਥਿਕ ਟਕਰਾਅ ਨਾਲੋਂ ਸਹਿਯੋਗ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
ਇਸੇ ਦੌਰਾਨ ਡੱਗ ਫ਼ੋਰਡ ਵੱਲੋਂ LCBO ( ਸ਼ਰਾਬ ਦੇ ਠੇਕੇ) ਨੂੰ
ਮੰਗਲਵਾਰ ਤੋਂ ਸਾਰੇ ਠੇਕਿਆਂ ਤੋਂ ਅਮਰੀਕਨ ਸ਼ਰਾਬ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ । ਉਹਨਾਂ ਕਿਹਾ ਹੈ ਕਿ ਸਿਰਫ ਕੈਨੇਡਾ ਦੀ ਬਣੀ ਸ਼ਰਾਬ ਹੀ ਠੇਕਿਆਂ ਵਿੱਚ ਰੱਖੀ ਜਾਵੇ ।