ਲੈਸਟਰ (ਇੰਗਲੈਂਡ),3 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਹਰਦੀਪ ਫਿਲਮ ਇੰਟਰਟੇਨਮੈਟ ਯੂ.ਕੇ ਲਿਮਟਿਡ ਦੇ ਬੈਨਰ ਹੇਠ ਡਾਇਰੈਕਟਰ ਰਿੱਕੀ ਚੌਹਾਨ ਅਤੇ ਪ੍ਰੋਡਿਊਸਰ ਹਰਦੀਪ ਸਿੰਘ ਵੱਲੋਂ ਤਿਆਰ ਕੀਤੀ ਗਈ ਨਵੀਂ ਪੰਜਾਬੀ ਫਿਲਮ ‘ਪਰੀਆ ਵਰਗੀ’ ਦਾ ਟਿਰੇਲਰ ਅਤੇ ਪੋਸਟਰ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਸਬੰਧ ਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਫ਼ਿਲਮੀ ਜਗਤ ਨਾਲ ਜੁੜੇ ਵੱਖ ਵੱਖ ਅਦਾਕਾਰਾ ਸਮੇਤ ਹੋਰ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸ਼ਿਰਕਤ ਕਰਕੇ ਇਸ ਫਿਲਮ ਦਾ ਟਿਰੇਲਰ ਵੇਖਿਆ ਗਿਆ ਅਤੇ ਇਸ ਉਪਰਾਲੇ ਬਦਲੇ ਡਾਇਰੈਕਟਰ ਰਿੱਕੀ ਚੌਹਾਨ ਦੀ ਪ੍ਰਸੰਸਾ ਕੀਤੀ ਗਈ।ਇਸ ਮੌਕੇ ਤੇ ਵੱਖ ਵੱਖ ਸ਼ਹਿਰਾਂ ਤੋਂ ਪੁੱਜੇ ਸਰੋਤਿਆਂ,ਲੇਖਕਾ, ਕਲਾਕਾਰਾਂ ਅਤੇ ਕੌਂਸਲਰਾਂ ਸਮੇਤ ਸਥਾਨਕ ਰੇਡੀਓ ਦੇ ਮੈਨੇਜਰ ਅਤੇ ਪ੍ਰਾਜੈਕਟ ਸ਼ਿੰਗਾਰਾ ਸਿੰਘ ਰੰਧਾਵਾ, ਪ੍ਰਸਿੱਧ ਲੇਖਕ ਕਰਨੈਲ ਸਿੰਘ ਸ਼ੇਰਗਿੱਲ, ਸ਼ਿੰਗਾਰਾ ਸਿੰਘ ਢਿੱਲੋਂ, ਪ੍ਰਸਿੱਧ ਪੰਜਾਬੀ ਗਾਇਕ ਕੇ.ਬੀ ਢੀਂਡਸਾ, ਗਾਇਕ ਦਲਜੀਤ ਨੀਰ , ਫ਼ਿਲਮੀ ਡਾਇਰੈਕਟਰ ਦਿਲਬਾਗ ਸਿੰਘ, ਬਲਜਿੰਦਰ ਸਿੰਘ, ਅਦਾਕਾਰਾ ਅਤੇ ਟੀ.ਵੀ ਪ੍ਰਾਜੈਕਟ ਮੋਹਨਜੀਤ, ਸਮੇਤ ਵੱਖ ਵੱਖ ਪਤਵੰਤਿਆਂ ਨੇ ਆਪੋਂ ਆਪਣੇ ਸੰਬੋਧਨ ਰਾਹੀਂ ਇਸ ਫਿਲਮ ਦੇ ਡਾਇਰੈਕਟਰ ਰਿੱਕੀ ਚੌਹਾਨ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਗਏ। ਇਸ ਮੌਕੇ ਤੇ ਅਜੀਤ ਨਾਲ਼ ਗੱਲਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਰਿੱਕੀ ਚੌਹਾਨ ਅਤੇ ਪ੍ਰੋਡਿਊਸਰ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਫਿਲਮ ਵਿਦੇਸ਼ਾਂ ਚ ਪੈਦਾ ਹੋਏ ਬੱਚਿਆਂ ਦੇ ਭਵਿੱਖ ਤੇ ਆਧਾਰਿਤ ਹੈ, ਜਿਸ ਵਿੱਚ ਇੱਕ ਕਹਾਣੀ ਰਾਹੀਂ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਅਕਸਰ ਹੀ ਵਿਦੇਸ਼ਾਂ ਚ ਜੰਮਪਲ਼ ਬੱਚਿਆਂ ਨੂੰ ਫਿਲਮਾਂ ਵਿਚ ਵਿਖਾਇਆ ਜਾਂਦਾ ਹੈ ਅਸਲ ਵਿਚ ਸਭ ਕੁਝ ਉਸ ਦੇ ਉਲਟ ਹੈ।
ਵਿਦੇਸ਼ਾਂ ਚ ਜੰਮਪਲ਼ ਬੱਚਿਆਂ ਤੇ ਆਧਾਰਿਤ ਨਵੀਂ ਆ ਰਹੀ ਫਿਲਮ ‘ਪਰੀਆ ਵਰਗੀ ‘ ਦਾ ਪੋਸਟਰ ਅਤੇ ਟਰੇਲਰ ਜਾਰੀ
![](https://deshpardes.ca/wp-content/uploads/2025/02/ਫਿਲਮ-ਯੂਕੇ.jpg)
ਕੈਪਸਨ:-
ਫਿਲਮ ‘ਪਰੀਆ ਵਰਗੀ ‘ ਦਾ ਪੋਸਟਰ ਰਿਲੀਜ਼ ਕਰਦੇ ਹੋਏ ਵੱਖ ਵੱਖ ਕਲਾਕਾਰ ਅਤੇ ਪਤਵੰਤੇ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ