ਸਰੀ ( ਦੇ ਪ੍ਰ ਬਿ)- ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਵਲੋਂ ਭੇਜੀ ਗਈ ਇਕ ਦੁਖਦਾਈ ਸੂਚਨਾ ਮੁਤਾਬਿਕ ਉਹਨਾਂ ਦੇ ਭੂਆ ਜੀ ਸ੍ਰੀਮਤੀ ਕਮਲਜੀਤ ਕੌਰ ਗਰੇਵਾਲ 2 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਮਾਤਾ ਕਮਲਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਬੀਤੇ ਦਿਨ ਕਰ ਦਿੱਤਾ ਗਿਆ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਰੂਮੀ, ਤਹਿਸੀਲ ਜਗਰਾਊਂ ਜਿਲਾ ਲੁਧਿਆਣਾ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 79867-72032 ਜਾਂ 84271-78815 ਤੇ ਸੰਪਰਕ ਕੀਤਾ ਜਾ ਸਕਦਾ ਹੈ।