Headlines

ਕੈਨੇਡਾ ਵਿੱਚ ਮਸ਼ਹੂਰ ਹੋਇਆ “ਮੋਗਾ”

ਟੋਰਾਂਟੋ (ਬਲਜਿੰਦਰ ਸੇਖਾ )- ਪੰਜਾਬ ਦਾ ਸ਼ਹਿਰ ਮੋਗਾ ਵੈਸੇ ਹੀ ਮਸ਼ਹੂਰ ਹੈ ।ਇਸ ਸ਼ਹਿਰ ਤੇ ਜਿਲ੍ਹੇ ਦੇ ਲੋਕਾਂ ਨੇ ਦੁਨੀਆਂ ਦੇ ਵੱਖ -ਵੱਖ ਖੇਤਰਾਂ ਵਿੱਚ ਮਸ਼ਹੂਰ ਹਨ । ਸੈਂਕੜੇ ਬਿਜਨੈਸ ਅਦਾਰੇ ਮੋਗਾ ਦੇ ਨਾਮ ਨਾਲ ਚੱਲ ਰਹੇ ਹਨ ।ਇਸ ਇਲਾਕੇ ਨਾਲ ਸਬੰਧਤ ਲੋਕਾਂ ਨੇ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਹੈ ਤੇ ਬਹੁਤ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ।
ਪਰ ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ । ਉਸ ਸਮੇਂ ਇੱਕ ਟੋਪੀ ( ਕੈਪ) ਸੋਸ਼ਲ ਮੀਡੀਏ ਤੇ ਚਰਚਿਤ ਹੈ । ਜਿਸ ਉੱਪਰ ਲਿਖਿਆ ਹੈ –

MOGA ( Make Ontario Great Again) ਉਨਟਾਰੀਓ ਸੂਬੇ ਨੂੰ ਫਿਰ ਤੋਂ ਮਹਾਨ ਬਣਾਓ। ਪਰ ਪੰਜਾਬੀ ਲੋਕ ਮਜ਼ਾਕ ਨਾਲ ਕਹਿ ਰਹੇ ਹਨ ਅਸੀਂ ਤਾਂ ਮੋਗਾ ਬਣਾ ਦਿਆਂਗੇ, ਫਿਰ ਸਾਨੂੰ ਦੋਸ਼ ਨਾ ਦੇਣਾ।

Leave a Reply

Your email address will not be published. Required fields are marked *