ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਦੇ ਜੰਮਪਲ ਕੰਵਰਜੀਤ ਸਿੰਘ ਸੰਧੂ ਕਨੂੰਨ ਦੀ ਉਚ ਵਿਦਿਆ ਪ੍ਰਾਪਤ ਕਰਨ ਉਪਰੰਤ ਬੈਰਿਸਟਰ ਐਂਡ ਸੋਲਿਸਟਰ ਬਣ ਗਏ ਹਨ। ਬੀਤੇ ਦਿਨੀਂ ਕੰਵਰਜੀਤ ਉਰਫ ਕੈਨੀ ਸੰਧੂ ਨੂੰ ਅਲਬਰਟਾ ਸੁਪਰੀਮ ਕੋਰਟ ਵਿਚ ਬੈਰਿਸਟਰ ਵਜੋਂ ਰਜਿਸਟਰ ਕਰਦਿਆਂ ਅਹੁਦੇ ਅਤੇ ਕਨੂੰਨੀ ਮਾਨਤਾਵਾਂ ਦਾ ਸਨਮਾਨ ਰੱਖਣ ਦੀ ਸਹੁੰ ਚੁਕਵਾਈ ਗਈ। ਇਸ ਮੌਕੇ ਸੀਨੀਅਰ ਵਕੀਲ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੰਵਰਜੀਤ ਕੈਨੀ ਸੰਧੂ ਐਡਮਿੰਟਨ ਦੇ ਉਘੇ ਸਿੱਖ ਆਗੂ ਸਕੱਤਰ ਸਿੰਘ ਸੰਧੂ ਦੇ ਬੇਟੇ ਹਨ। ਸੰਧੂ ਪਰਿਵਾਰ ਨੂੰ ਬੇਟੇ ਦੀ ਇਸ ਪ੍ਰਾਪਤੀ ਤੇ ਵਧਾਈਆਂ ਮਿਲ ਰਹੀਆਂ ਹਨ।
ਐਡਮਿੰਟਨ ਦੇ ਜੰਮਪਲ ਕੈਨੀ ਸੰਧੂ ਨੇ ਬੈਰਿਸਟਰ ਐਂਡ ਸੋਲਿਸਟਰ ਵਜੋਂ ਹਲਫ ਲਿਆ
