ਰੋਮ (ਗੁਰਸ਼ਰਨ ਸਿੰਘ ਸੋਨੀ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਨੌਂਵਾ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਪ੍ਰਸਿੱਧ ਕਵੀ, ਕਾਲਮ ਨਵੀਸ ਤੇ ਸੰਪਾਦਕ ਵਿਸ਼ਾਲ ਨੂੰ ਦਿੱਤਾ ਜਾ ਰਿਹਾ ਹੈ। ਜਿਸ ਲਈ ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਵਿਸ਼ਾਲ ਬਹੁਤ ਸਾਲ ਪਹਿਲਾਂ ਇਟਲੀ ਵਿੱਚ ਰਹਿੰਦੇ ਸਮੇਂ “ਇੰਡੋ ਇਟਾਲੀਅਨ ਟਾਈਮਜ਼” ਨਾਂ ਦਾ ਮੈਗਜ਼ੀਨ ਕੱਢਦਾ ਰਿਹਾ ਹੈ। ਜਿਸ ਨਾਲ ਵਿਸ਼ਾਲ ਨੇ ਵਿਦੇਸ਼ੀ ਧਰਤੀ ਤੋਂ ਪੰਜਾਬੀਆਂ ਦੇ ਕੰਮ ਕਾਰ, ਉਹਨਾਂ ਦੀ ਪ੍ਰਾਪਤੀਆਂ ਤੇ ਮੁਸ਼ਕਿਲਾਂ ਨੂੰ ਸਾਹਮਣੇ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ। ਹੁਣ ਪਿਛਲੇ ਨੌਂ ਸਾਲ ਤੋਂ ਵਿਸ਼ਾਲ ਲਗਾਤਾਰ ਪ੍ਰਸਿੱਧ ਰਸਾਲਾ ਅੱਖਰ ਕੱਢਦਾ ਆ ਰਿਹਾ ਹੈ। ਜੋ ਪੰਜਾਬੀ ਦੇ ਕੁਝ ਖਾਸ ਰਸਾਲਿਆਂ ਵਿੱਚ ਸ਼ੁਮਾਰ ਕਰਦਾ ਹੈ। ਯੂਰਪੀ ਲੇਖਕਾਂ ਵੱਲੋਂ ਸਾਂਝੇ ਕੀਤੇ ਪ੍ਰੈਸ ਨੋਟ ਵਿੱਚ ਜਿੱਥੇ ਵਿਸ਼ਾਲ ਨੂੰ ਵਧਾਈਆਂ ਪੇਸ਼ ਕੀਤੀਆਂ ਹਨ ਉੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਨੂੰ ਇਸ ਕਾਰਜ ਲਈ ਮੁਬਾਰਕਬਾਦ ਭੇਜੀ ਹੈ। ਇਸ ਸਮੇਂ ਵਧਾਈਆਂ ਦੇਣ ਵਾਲਿਆਂ ਵਿੱਚ ਬਲਵਿੰਦਰ ਸਿੰਘ ਚਾਹਲ, ਦਲਜਿੰਦਰ ਰਹਿਲ, ਰੂਪ ਦਵਿੰਦਰ, ਪ੍ਰੋ ਜਸਪਾਲ ਸਿੰਘ ਇਟਲੀ, ਅਮਜਦ ਆਰਫ਼ੀ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗਰੀਸ, ਜੀਤ ਸੁਰਜੀਤ ਬੈਲਜੀਅਮ, ਅਮਨਦੀਪ ਸਿੰਘ ਅਮਨ ਸਕਾਟਲੈਂਡ ਆਦਿ ਦੇ ਨਾਂ ਜਿ਼ਕਰਯੋਗ ਹਨ।
ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਨੌਂਵਾ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਮਿਲਣ ‘ਤੇ ਵਿਸ਼ਾਲ ਨੂੰ ਹਾਰਦਿਕ ਵਧਾਈਆਂ
