Headlines

ਸਰੀ ਕੌਂਸਲ ਖੇਡਾਂ ਤੇ ਮੇਲਿਆਂ ਆਦਿ ‘ਚ ਬੈਠਣ ਵਾਲੇ ਮੋਬਾਈਲ ਬੈਂਚਾਂ ਦੇ ਠੇਕੇ ਲਈ ਵੋਟਿੰਗ ਕਰੇਗੀ

ਸਰੀ ( ਪ੍ਰਭਜੋਤ ਕਾਹਲੋਂ)-– ਸੋਮਵਾਰ ਨੂੰ ਹੋਣ ਵਾਲੀ ਰੈਗੂਲਰ ਕੌਂਸਲ ਦੀ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਸ਼ਹਿਰ ਭਰ ਵਿੱਚ ਆਊਟਡੋਰ ਸਮਾਗਮਾਂ ਲਈ ਬੈਠਣ ਵਿੱਚ ਸੁਧਾਰ ਕਰਨ ਲਈ, ਅੱਠ ਮੋਬਾਈਲ ਟੋਏਬਲ ਬਲੀਚਰਜ਼ (Mobile Towable Bleachers ) ਦੇ ਨਿਰਮਾਣ ਅਤੇ ਡਿਲਿਵਰੀ ਲਈ $ 740,000 ਦੇ ਇਕਰਾਰਨਾਮੇ ‘ਤੇ ਵੋਟ ਕਰੇਗੀ। ਜੇ ਮਨਜ਼ੂਰੀ ਮਿਲ ਜਾਂਦੀ ਹੈ, ਥਾਂ ਬਦਲ ਕੇ ਰੱਖੇ ਜਾਣ ਵਾਲੇ ਇਹ ਬੈਂਚ, ਸ਼ਹਿਰ ਭਰ ਵਿੱਚ ਖੇਡ ਮੁਕਾਬਲਿਆਂ, ਸੰਗੀਤ ਸਮਾਰੋਹ ਅਤੇ ਹੋਰ ਬਾਹਰੀ ਈਵੈਂਟਸ ਵਿੱਚ ਹਜ਼ਾਰਾਂ ਦਰਸ਼ਕਾਂ ਲਈ ਬੈਠਣ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੇ।

ਮੇਅਰ ਬਰੈਂਡਾ ਲੌਕ ਨੇ ਕਿਹਾ ਕਿ, “ਮੋਬਾਈਲ ਟੋਏਬਲ ਬਲੀਚਰਾਂ ਵਿੱਚ ਨਿਵੇਸ਼ ਕਰਨਾ, ਸਿਰਫ਼ ਵਧੇਰੇ ਸੀਟਾਂ ਜੋੜਨ ਬਾਰੇ ਨਹੀਂ ਹੈ; ਬਲਕਿ ਇਹ ਸਾਡੇ ਵਸਨੀਕਾਂ ਅਤੇ ਬਾਹਰੀ ਸਮਾਗਮਾਂ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਵਧੀਆ ਤਜਰਬੇ ਦੇ ਮਿਆਰ ਨੂੰ ਉੱਚਾ ਚੁੱਕਣ ਬਾਰੇ ਹੈ” “ਸਾਡਾ ਦ੍ਰਿਸ਼ਟੀਕੋਣ ਇੱਕ ਉਤਸ਼ਾਹਪੂਰਨ ਮਾਹੌਲ ਸਿਰਜਣਾ ਹੈ,  ਜੋ ਖਿਡਾਰੀਆਂ, ਕਲਾਕਾਰਾਂ, ਦਰਸ਼ਕਾਂ ਅਤੇ ਆਂਢ-ਗੁਆਂਢ ਨੂੰ ਇੱਕਜੁਟ ਕਰਦਾ ਹੈ, ਜਿਸ ਨਾਲ ਸਾਡਾ ਸ਼ਹਿਰ ਖੇਡਾਂ, ਪ੍ਰਦਰਸ਼ਨਾਂ ਅਤੇ ਭਾਈਚਾਰਕ ਜਸ਼ਨਾਂ ਲਈ ਪ੍ਰਮੁੱਖ ਮੰਜ਼ਿਲ ਬਣ ਜਾਂਦਾ ਹੈ। ਅਸੀਂ ਸਿਰਫ਼ ਸਹੂਲਤਾਂ ਦਾ ਨਿਰਮਾਣ ਨਹੀਂ ਕਰ ਰਹੇ ਹਾਂ – ਬਲਕਿ ਅਜਿਹੀਆਂ ਥਾਵਾਂ ਬਣਾ ਰਹੇ ਹਾਂ, ਜੋ ਲੋਕਾਂ ਵਿੱਚ ਇੱਕਜੁਟਤਾ ਤੇ ਮਾਣ ਦੀ ਭਾਵਨਾ ਪੈਦਾ ਕਰਦੀਆਂ ਹਨ”

 ਇਹ ਬੈਂਚ ਹਰ ਸਾਲ ਸ਼ਹਿਰ ਦੇ ਸੈਂਕੜੇ ਈਵੈਂਟਸ ਲਈ ਅਸਥਾਈ ਬੈਠਣ ਦੀ ਸੁਵਿਧਾ ਮੁਹੱਈਆ ਕਰਨਗੇ। ਹਰੇਕ ਯੂਨਿਟ ਲਗਭਗ 156 ਵਿਅਕਤੀਆਂ ਨੂੰ ਬੈਠਣ ਦੀ ਥਾਂ ਦਿੰਦਾ ਹੈ, ਇਹ ਹਾਈਵੇ ਟਰਾਂਸਪੋਰਟ ਲਈ ਅਨੁਕੂਲ ਹਨ ਅਤੇ 30 ਮਿੰਟਾਂ ਦੇ ਅੰਦਰ ਇਨ੍ਹਾਂ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ।

ਪਾਰਕਸ, ਮਨੋਰੰਜਨ ਅਤੇ ਖੇਡ ਸੈਰ-ਸਪਾਟਾ ਕਮੇਟੀ ਦੇ ਚੇਅਰਮੈਨ ਕੌਂਸਲਰ ਗੋਰਡਨ ਹੈਪਨਰ ਨੇ ਜ਼ੋਰ ਦੇ ਕੇ ਕਿਹਾ, “ਵਧੇਰੇ ਬੈਠਣ ਦੇ ਵਿਕਲਪ ਪ੍ਰਦਾਨ ਕਰਕੇ, ਅਸੀਂ ਨਾ ਸਿਰਫ਼ ਆਪਣੇ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਰਹੇ ਹਾਂ ਬਲਕਿ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਆਪਣੇ ਭਾਈਚਾਰੇ ਨੂੰ ਜੋੜਨ ਵਿੱਚ ਵੀ ਨਿਵੇਸ਼ ਕਰ ਰਹੇ ਹਾਂ”। “ਇਹ ਬਲੀਚਰ ਇੱਕ ਸਵਾਗਤ ਯੋਗ ਮਾਹੌਲ ਤਿਆਰ ਕਰਨਗੇ, ਜੋ ਜ਼ਿਆਦਾ ਲੋਕਾਂ ਨੂੰ ਸਮਾਗਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨਗੇ, ਅਤੇ ਨਾਲ ਹੀ ਜਨਤਕ ਸਹੂਲਤਾਂ ਨੂੰ ਵਧਾਉਣ ਅਤੇ ਭਾਈਚਾਰਕ ਸਮਾਗਮਾਂ ਦਾ ਸਮਰਥਨ ਕਰਨ ਲਈ, ਸਾਡੀ ਕੌਂਸਲ ਦੀ ਨਿਰੰਤਰ ਵਚਨਬੱਧਤਾ ਦਾ ਵੀ ਇਹ ਪ੍ਰਤੀਕ ਹੈ”।

ਇਸ ਪ੍ਰੋਜੈਕਟ ਲਈ ਪ੍ਰਵਾਨਿਤ ਫ਼ੰਡ  2024 ਦੇ ਪਾਰਕਸ, ਰੀਕ੍ਰੀਏਸ਼ਨ ਅਤੇ ਕਲਚਰ ਵਿਭਾਗ ਦੇ ਕੈਪੀਟਲ ਬਜਟ ਵਿੱਚ ਉਪਲਬਧ ਹਨ।

Leave a Reply

Your email address will not be published. Required fields are marked *