Headlines

ਇਤਿਹਾਸ ਨਾਮਾ-ਸਰਦਾਰ ਪ੍ਰਤਾਪ ਸਿੰਘ ਕੈਰੋ ਕਤਲ ਕਾਂਡ

ਸੰਤੋਖ ਸਿੰਘ ਮੰਡੇਰ-
ਪੰਜਾਬ ਦੇ ਸ਼ੇਰਦਿਲ ਉਦਮੀ, ਅਮਰੀਕਾ ਦੇ ਪੜੇ ਲਿਖੇ ਤੇ ਖੁੱਲੀ ਚਿਟੀ ਦਾਹੜੀ ਵਾਲੇ ਪਹਿਲੇ ਸਿੱਖ ਚੇਹਰੇ ਵਾਲੇ 63 ਸਾਲਾ ਪੰਜਾਬ ਦੇ ਮੁੱਖ ਮੰਤਰੀ ਸ੍ਰਦਾਰ ਪ੍ਰਤਾਪ ਸਿੰਘ ਕੈਰੌ, ਆਜਾਦ ਭਾਰਤ ਦੇ ਸਫਲ ਸਿਆਸਤਦਾਨ ਦਾ 6 ਫਰਵਰੀ 1965, ਦਿਨ ਸ਼ਨਚਿਰਵਾਰ ਨੂੰ ਦਿਨ ਦੇ 11ਵਜੇ, ਭਾਰਤ ਦੇ ਨੰਬਰ ਇਕ ਕੌਮੀ ਮਾਰਗ, ਜੀ ਟੀ ਰੋਡ ਉਪੱਰ, ਦਿੱਲੀ ਲਾਗੇ ਪੰਜਾਬ ਦੇ ਰੋਹਤੱਕ ਜਿਲੇ ਦੇ ਰਸੋਈ ਤੇ ਬੱਡ ਖਾਲਸਾ ਪਿੰਡਾਂ (ਹੁੱਣ ਜਿਲਾ ਸੋਨੀਪੱਤ, ਪ੍ਰਾਤ ਹਰਿਆਣਾ) ਵਿਚਕਾਰ ਦਿਨ ਦਿਹਾੜੇ, ਗੋਲੀਆਂ ਮਾਰ ਕੇ ਕੱਤਲ ਕਰ ਦਿਤਾ ਗਿਆ ਸੀ| ਇਸ ਸਿਆਸੀ ਕਤਲ ਨੇ ਭਾਰਤ ਦੇ ਸਿਆਸਤਦਾਨਾਂ ਨੂੰ ਝੰਜੋੜ ਕੇ ਰੱਖ ਦਿਤਾ ਸੀ ਅਤੇ ਸਾਰੇ ਭਾਰਤ ਤੇ ਪੰਜਾਬ ਵਿਚ ਹਾਹਾਕਾਰ ਮੱਚ ਗਈ ਸੀ| ਸੰਨ 1947 ਵਿਚ ਅੰਗਰੇਜ ਰਾਜ ਵਲੋ ਦੇਸ ਦੀ ਵੰਡ ਬਾਦ ਆਜਾਦ ਭਾਰਤ ਵਿਚ 30 ਜਨਵਰੀ, 1948 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਿਰਲਾ ਹਾਉਸ ਨਵੀ ਦਿਲੀ ਵਿਚ ਹੋਏ ਕਤਲ ਤੋ ਬਾਦ,17 ਸਾਲ ਬੀਤ ਜਾਣ ਮਗਰੋ, 6 ਫਰਵਰੀ ਸੰਨ 1965 ਨੂੰ “ਕੈਰੌ ਕਤਲ ਕਾਂਡ” ਕਿਸੇ ਇਕ ਬਹੁਤ ਪ੍ਰਭਾਵਸ਼ਾਲੀ, ਵਿਸੇਸ਼ ਸਿਆਸੀ ਜੱਨਤਕ ਹਸਤੀ ਦਾ ਸ਼ਰੇਆਮ ਦਿਨ ਦਿਹਾੜੇ ਕਤਲ ਹੋਇਆ ਸੀ |
ਸਰਦਾਰ ਪ੍ਰਤਾਪ ਸਿੰਘ ਕੈਰੋ ਬ੍ਰੀਟਿਸ਼ ਸਰਕਾਰ ਸਮੇ ਸਾਂਝੇ ਪੰਜਾਬ ਵਿਚ ਸੰਨ 1941 ਤੋ 1946 ਤੱਕ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਰਨਲ ਸੈਕਟਰੀ ਸਨ| ਸੰਨ 1947 ਵਿਚ ਦੇਸ ਆਜਾਦ ਹੋਣ ਮਗਰੋ ਪੰਜਾਬ ਦੇ ਮਾਝਾ ਖੇਤਰ ਵਾਲੇ ਅੰਮਤ੍ਰਿਸਰ ਜਿਲੇ ਦੇ ਸਰਹਾਲੀ ਹਲਕੇ ਤੋ ਸਰਦਾਰ ਕੈਰੋ ਦੋ ਬਾਰ ਐਮ ਐਲ ਏ ਵੀ ਚੁਣੇ ਗਏ| ਸੰਨ 1947 ਤੋ 1949 ਤਕ ਗੋਪੀ ਚੰਦ ਭਾਰਗਵ, ਮੁੱਖ ਮੰਤਰੀ ਪੰਜਾਬ ਦੀ ਇੰਡੀਅਨ ਨੈਸ਼ਨਲ ਕਾਗਰਸ ਦੀ ਪੰਜਾਬ ਸਰਕਾਰ ਵਿਚ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਪੰਜਾਬ ਦੇ ਮੁੜ ਵਸਾਊ ਮਹਿਕਮਾ ਦੇ ਮੰਤਰੀ ਵਜੋ ਪੱਛਮੀ ਪੰਜਾਬ ਤੋ ਉਜੱੜ ਕੇ ਆਏ ਤਿੰਨ ਮਿਲੀਅਨ ਸ਼ਰਨਾਰਥੀਆਂ ਨੂੰ ਪੂਰਬੀ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿਚ ਵਸਾਇਆ ਸੀ| ਸਰਦਾਰ ਪਰਤਾਪ ਸਿੰਘ ਕੈਰੋ 23 ਜਨਵਰੀ 1956 ਤੋ 21 ਜੂਨ 1964 ਤੱਕ ਲਗਾਤਾਰ ਅੱਠ (08) ਸਾਲ ਤੋ ਵੱਧ ਸਮਾਂ ਪੰਜਾਬ ਦੇ ਮੱਖ ਮੰਤਰੀ ਵੀ ਰਹੇ ਸਨ|
ਦੇਸ਼ ਵੰਡ ਤੋ ਪਹਿਲਾਂ ਸਾਂਝੇ ਪੰਜਾਬ ਦੀ ‘ਲਾਹੌਰ ਡਵੀਜਨ’ ਦੇ ਸ਼ਰੋਮਣੀ ਧਾਰਮਿਕ ਤੇ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਤੋ 40 ਕਿਲੋਮੀਟਰ ਦੱਖਣ ਵਲ ਦੇ ਲਾਗੇ ਮਾਝੇ ਦੇ ਉਪ ਖੇਤਰ ‘ਖ਼ਰ ਮਾਝਾ’ ਹੁੱਣ ਜਿਲਾ ਤਰਨਤਾਰਨ ਦੇ ਕਸਬਾ ਤੇ ਤਹਿਸੀਲ ਪੱਟੀ ਤੋ 7 ਕਿਲੋਮੀਟਰ ਉਤਰ ਵਲ, ਸਰਹਾਲੀ ਖੇਤਰ ਦੇ ਮਸ਼ਹੂਰ ਕੈਰੋ ਪਿੰਡ ਦੇ ਧਨਾਢ ਖਾਨਦਾਨੀ ਢਿਲੋ ਜੱਟ ਜਿਮੀਦਾਰ ਸਰਦਾਰ ਨਿਹਾਲ ਸਿੰਘ ਤੇ ਮਾਤਾ ਹਰ ਕੌਰ ਦੇ ਘਰ 01 ਅਕਤੂਬਰ, 1901, ਦਿਨ ਮੰਗਲਵਾਰ ਨੂੰ ਪੁੱਤਰ ਕਾਕਾ ਪ੍ਰਤਾਪ ਸਿੰਘ ਨੇ ਜਨਮ ਲਿਆ ਸੀ| ਸਰਦਾਰ ਨਿਹਾਲ ਸਿੰਘ ਦਾ ਵਡਾ ਭਰਾ ਸਰਦਾਰ ਸ਼ਾਮ ਸਿੰਘ ਸਰਹਾਲੀ ਖੇਤਰ ਦਾ ਜੈਲਦਾਰ ਵੀ ਸੀ| ਕਾਕਾ ਪ੍ਰਤਾਪ ਜੀ ਦੀ ਮੁੱਢਲੀ ਪੜਾਈ ਉਤਰ ਪ੍ਰਦੇਸ਼ ਦੇ ਪਹਾੜੀ ਸ਼ਹਿਰ ਦੇਹਰਾਦੂਨ ਦੇ ਰਹਾਇਸ਼ੀ ‘ਕੌਲਨਲ ਬ੍ਰਾਊਨ ਕੈਬ੍ਰਿਜ ਸਕੂਲ’ ਵਿਚ ਹੋਈ ਸੀ ਜੋ 1926 ਤੋ ਇਕ ਅੰਗਰੇਜ ਵਿਦਿਅਕ ਸੰਸਥਾ ਵਲੋ ਭਾਰਤੀ ਸਮਾਜ ਦੇ ਖਾਂਦੇ ਪੀਦੇ ਖਾਨਦਾਨਾਂ ਤੇ ਰਿਆਸਤੀ ਪ੍ਰੀਵਾਰਾਂ ਦੇ ਬੱਚਿਆਂ ਦੀ ਮੁੱਢਲੀ ਵਿਦਿਆ ਤੇ ਅਨੂਸ਼ਾਸ਼ਨ ਲਈ ਚਲਾਇਆ ਜਾ ਰਿਹਾ ਸੀ| ਸੰਨ 1913 ਵਿਚ ਕੈਰੋ ਪਿੰਡ ਦੇ ਸਰਦਾਰ ਨਿਹਾਲ ਸਿੰਘ ਢਿਲੋ ਨੇ ਨੌਜਵਾਨ ਪ੍ਰਤਾਪ ਨੂੰ ਪੰਜਾਬ ਵਿਚ ਸਿੱਖ ਕੌਮ ਦੀ ਅੰਮ੍ਰਿਤਸਰ ਸਾਹਿਬ ਵਿਖੇ ਨਾਮੀ ਸਿੱਖ ਸੰਸਥਾ ‘ਖਾਲਸਾ ਕਾਲਜ ਅੰਮ੍ਰਿਤਸਰ’ ਜੋ 1892 ਵਿਚ ‘ਸਿੰਘ ਸਭਾ ਅੰਦੋਲਨ ਲਹਿਰ’ ਦੇ ਪ੍ਰਭਾਵ ਹੇਠ ਸਥਾਪਿਤ ਹੋਇਆ ਸੀ, ਵਿਚ ਦਾਖਲ ਕਰਵਾ ਦਿਤਾ ਜਿੁਥੋ ਪਰਤਾਪ ਸਿੰਘ ਨੇ ਬੀ ਏ ਦੀ ਡਿਗਰੀ ਹਾਸਿਲ ਕੀਤੀ| Lਖਾਲਸਾ ਕਾਲਿਜ ਦੀ ਖੂਬਸੂਰਤ ਇਮਾਰਤ ਅੰਗਰੇਜੀ ਰਾਜ ਸਮੇ ਸਾਂਝੇ ਪੰਜਾਬ ਦੇ ਸਰਹੱਦੀ ਸ਼ਹਿਰ ਪਿਸ਼ਾਵਰ ਦੇ ਇਸਲਾਮਿਕ ‘ਇਸਲਾਮੀਆ ਕਾਲਜ’ ਦੀ ਤਰਾਂ, ਪ੍ਰਸਿਧ ਸਿੱਖ ਨਕਸ਼ਾਨਵੀਸ ਭਾਈ ਰਾਮ ਸਿੰਘ ਨੇ ਉਲੀਕੀ ਸੀ ਅਤੇ ਉਸ ਸਮੇ ਦੇ ਪ੍ਰਸਿਧ ਇਮਾਰਤਸ਼ਾਜ ਸਰ ਗੰਗਾ ਰਾਮ ਨੇ ਇਸ ਨੂੰ ਮਿਸਤਰੀਆ ਕੋਲੋ ਤਿਆਰ ਕਰਵਾਇਆ ਸੀ| ਨੌਜਵਾਨ ਸਿੱਖ ਵਿਦਿਆਰਥੀ ਪ੍ਰਤਾਪ ਸਿੰਘ ਢਿਲੋ ਨੂੰ ਪ੍ਰੀਵਾਰ ਨੇ ਉਚੇਰੀ ਪੜਾਈ ਲਈ ਅਮਰੀਕਾ ਭੇਜਣ ਦਾ ਫੈਸਲਾ ਕੀਤਾ ਜਿਥੇ ਉਨ੍ਹਾਂ ਯੂਨੀਵਰਸਿਟੀ ਆਫ ਕੈਲੇਫੋਰਨੀਆ-ਐਟ ਬਰਕਲੇ ਤੋ ਐਮ ੲੈ (ਇਕਨਾਮਿਸ) ਅਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਤੋ ਐਮ ੲੈ (ਪੌਲੀਟੀਕਲ ਸਾਇੰਸ) ਦੀ ਡਿਗਰੀ ਪ੍ਰਾਪਤ ਕਰਕੇ ਸੰਨ 1929 ਵਿਚ ਵਾਪਿਸ ਅੰਗਰੇਜੀ ਭਾਰਤ ਵਿਚ ਪੰਜਾਬ ਮੁੜ ਆਏ| ਨੌਜਵਾਨ ਪ੍ਰਤਾਪ ਸਿੰੰਘ ਦਾ ਵਿਆਹ ਸੰਨ 1919 ਵਿਚ ਹੀ ਬੀਬਾ ਰਾਮ ਕੌਰ ਨਾਲ ਹੋ ਗਿਆ ਸੀ ਜੋ ਇਕ ਸਕੂਲ ਅਧਿਆਪਕਾ ਸੀ ਅਤੇ ਬੱਚਿਆਂ ਨੂੰ ਹਿਸਾਬ (ਮੈਥੇਮੈਟਿਕਸ) ਪੜਾਉਦੀ ਸੀ| ਸਰਦਾਰ ਪ੍ਰਤਾਪ ਸਿੰਘ ਢਿਲੋ ਦੇ ਘਰ ਤਿੰਨ ਬੱਚਿਆਂ, ਬੇਟਾ ਸੁਰਿੰਦਰ ਸਿੰਘ ਕੈਰੋ, ਗੁਰਿੰਦਰ ਸਿੰਘ ਕੈਰੋ ਅਤੇ ਬੇਟੀ ਸਰਬਇੰਦਰ ਕੌਰ ਗਰੇਵਾਲ ਨੇ ਜਨਮ ਲਿਆ| ਭਾਰਤੀ ਸਿਆਸਤ ਵਿਚ ਸ੍ਰਗਰਮ ਹੋਣ ਲਈ ਪੜੇ ਲਿਖੇ ਪ੍ਰਤਾਪ ਸਿੰਘ ਢਿਲੋ ਸਿੱਖ ਸਿਆਸਤਦਾਨਾਂ ਦੀ ਕੌਮੀ ਪਾਰਟੀ ‘ਅਕਾਲੀ ਦਲ’ ਤੇ ਫਿਰ ‘ਕਾਗਰਸ’ ਵਿਚ ਸ਼ਾਮਲ ਹੋ ਗਿਆ ਜੋ ਬਾਦ ਵਿਚ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਨਾਂ ਨਾਲ ਪੰਜਾਬ ਤੇ ਭਾਰਤ ਵਿਚ ‘ਹੰਡਿਆ ਵਰਤਿਆ’ ਸਿਆਸਤਦਾਨ ਵਜੋ ਜਾਣਿਆ ਜਾਣ ਲਗਿਆ ਸੀ| ਭਾਰਤ ਵਿਚ ਕਾਗਰਸ ਸ੍ਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਦੇ ਕੈਰੋ ਸਾਹਿਬ ਖਾਸਮ ਖਾਸ ਸਨ| ਇਕ ਅੰਦਾਜੇ ਅਨੁਸਾਰ ਜੇ ਕੈਰੋ ਸਾਹਿਬ ਦਾ ਕੱਤਲ ਨਾ ਹੁੰਦਾ ਤਾਂ ਪੰਜਾਬ ਦੀਆਂ ਭੂਗੋਲਿਕ ਹੱਦਾਂ ਦਾ ਕੱਤਲੇਆਮ ਵੀ ਨਹੀ ਹੋਣਾ ਸੀ| ਅੰਗਰੇਜਾਂ ਦੇ ਭਾਰਤ ਵਿਚ ਜੰਨਮਿਆ, ਅਮਰੀਕਾ ਜਾ ਕੇ ਉਚੀ ਵਿਦਿਆ ਵਿਚ ਪੜਿਆ ਲਿਖਿਆ ਜੱਟ ਜਿਮੀਦਾਰ ਢਿਲੋ ਸਰਦਾਰ, ਆਜਾਦ ਭਾਰਤੀ ਪੰਜਾਬ ਵਿਚ 21 ਜਨਵਰੀ 1956 ਤੋ 23 ਜੂਨ 1964 ਤੱਕ ਲੱਗਭੱਗ ਸਾਢੇ 8 ਸਾਲ, ਬੜਾ ਧੱੜਲੇਦਾਰ, ਮਸਤ, ਬੇਖੌਫ, ਨਿਧੜਕ, ਨਿੱਗਰ, ਨਿਡਰ ਤੇ ਮਨ ਮਰਜੀ ਦਾ ਮਾਲਿਕ ਅਗਾਂਹ ਵੱਧੂ ਇਨਸਾਨ, ਸਰਦਾਰ ਪ੍ਰਤਾਪ ਸਿੰਘ ਕੈਰੋ ਪੰLਜਾਬ ਦਾ ਪਹਿਲਾ ਸਿੱਖ ਸਰਦਾਰ ਮੁੱਖ ਮੰਤਰੀ ਬਣਿਆ ਸੀ|
ਸੰਨ 1849 ਵਿਚ ਅੰਗਰੇਜਾਂ ਨੇ ਮਹਰਾਜਾ ਰੱਣਜੀਤ ਸਿੰਘ ਦੇ ਖਾਲਸਾ ਦਰਬਾਰ ਲਾਹੌਰ, ਜਿਸ ਨੂੰ ‘ਪੰਜਾਬ ਦੇਸ’ ਕਿਹਾ ਜਾਂਦਾ ਸੀ ਪੂਰਣ ਤੌਰ ਨਾਲ ਆਪਣੇ ਅਧੀਨ ਕਰ ਲਿਆ ਸੀ| ਅੰਗਰੇਜ ਗਵਰਨਰ ਜਨਰਲ ਇਸ ਦੇਸ ਦਾ ਪ੍ਰਬੰਧ ਦੇਖਦਾ ਸੀ ਜਿਸ ਦੀਆਂ ਹੱਦਾਂ ਉਤਰ ਵਿਚ ਦੱਰਾ ਖੈਬਰ ਵਿਚ ਜਮਰੌਦ ਦੇ ਦਰਿਆ ਸਿੰਧ ਤੋ ਲੈ ਕੇ ਪੂਰਬ ਤੱਕ ਦਿਲੀ ਲਾਗੇ ਦਰਿਆ ਜਮਨਾ ਤੱਕ ਸਨ| ਸਾਰੇ ਹਿੰਦੋਸਤਾਨ ਵਿਚ ਭਾਰਤੀ ਰਾਜਿਆਂ, ਮਹਾਰਾਜਿਆਂ, ਨਵਾਬਾਂ, ਠਾਕੁਰਾਂ, ਹੁਕਮਾਂ, ਜਾਗੀਰਦਾਰਾਂ ਤੇ ਸਰਦਾਰਾਂ ਦੀਆਂ 365 ਦੇ ਲੱਗਭੱਗ ਆਜਾਦ ਦੇਸੀ ਰਿਆਸਤਾਂ ਖੁੱਦਮੁਖਤਾਰ ਸਨ, ਸਿਰਫ ਪੰਜਾਬ ਵਿਚ ਅੰਗਰੇਜ ਸਰਕਾਰ ਦਾ ਸਿਧਾ ਅਧਿਕਾਰ ਸੀ| ਸੰਨ 1947 ਵਿਚ ਅੰਗਰੇਜਾਂ ਨੇ ਹਿੰਦੋਸਤਾਨ ਦੀ ਅਜਾਦੀ ਸਮੇ, ਸਿਰਫ ਦੋ ਪ੍ਰਫੁਲਤ ਸੂਬਿਆਂ, ਪੱਛਮ ਵਿਚ ਪੰਜਾਬ ਤੇ ਪੂਰਬ ਵਿਚ ਬੰਗਾਲ ਨੂੰ ਮੁਸਲਿਮ ਤੇ ਹਿੰਦੂ ਵੱਸੋ ਵਿਚ ਵੰਡਣ ਦਾ ਅਜੀਬ ਨਿਰਣਾ ਲਿਆ ਜਿਸ ਕਾਰਣ ਅੰਤਾਂ ਦੀ ਤਬਾਹੀ ਤੇ ਖੂਨ ਖਰਾਬਾ ਹੋਇਆ ਸੀ| ਅੰਗਰੇਜਾਂ ਨੇ ਹਿੰਦੋਸਤਾਨ ਦੇ ਉਤਰ ਵਿਚ ਮਹਾਰਾਜਾ ਰੱਣਜੀਤ ਸਿੰਘ ਵਾਲਾ ਸਾਰਾ ਅਸਲੀ ਪੰਜਾਬ, ਨਵੇਕਲਾ ਸਿੱਖ ਰਾਜ ਜਾਂ ਲਾਹੌਰ ਦਰਬਾਰ, ਨਵੇ ਮੁਸਲਿਮ ਮੁਲਕ ਪਾਕਿਸਤਾਨ ਦੇ ਹਵਾਲੇ ਕਰ ਦਿਤਾ ਅਤੇ ਦਰਿਆ ਸੱਤਲੁਜ ਪਾਰ, ਦਿਲੀ ਤੱਕ ਦਾ ਰਿਆਸਤੀ ਪੰਜਾਬ, ਭਾਰਤੀ ਸਿੱਖਾ ਹਿੰਦੂਆਂ ਦੇ ਪੱਲੇ ਪਾ ਦਿਤਾ ਸੀ ਜੋ ਫਿਰ ਸੰਨ 1966 ਵਿਚ ਅੱਗੇ ਤਿੰਨ ਫਾੜ ਕਰਕੇ ਦਰਿਆ ਰਾਵੀ ਤੋ ਘੱਗਰ ਦਰਿਆ ਤਕ ਪੰਜਾਬੀ ਸੂਬਾ ਬਣਾ ਦਿਤਾ ਗਿਆ| ਪੰਜਾਬ ਵਿਚੋ ਦੋ ਨਵੇ ਸੂਬਿਆਂ ਹਰਿਆਣਾ ਪ੍ਰਾਂਤ ਤੇ ਹਿਮਾਚਲ ਪ੍ਰਦੇਸ ਨੇ ਜਨਮ ਲਿਆ ਸੀ| ਪੰਜਾਬੀ ਸੂਬੇ ਵਾਲੇ ਪੰਜਾਬ ਵਿਚ ਸਰਕਾਰੀ ਚੌਧਰ ਲਈ ਅਕਾLਲੀ, ਕਾਗਰਸੀ, ਭਾਜਪਈ, ਕਾਮਰੇਡ ਤੇ ਤਾਜੀ ਆਮ ਆਦਮੀ ਪਾਰਟੀ ਹੁੱਣ ਤੱਕ ਲੜੀ ਜਾ ਰਹੇ ਹਨ|
ਪੰਜਾਬ ਦੇ ਮਹਾਨ ਸਪੂਤ ਸਰਦਾਰ ਪ੍ਰਤਾਪ ਸਿੰਘ ਕੈਰੋ ਦਾ ਕਤਲ ਪੰਜਾਬ ਦੇ ਸ਼ਹਿਰ ਫੱਗਵਾੜਾ ਲਾਗੇ ਇਕ ਪਿੰਡ ਬੀੜ ਬੰਸੀਆਂ ਦੇ ਬਾਸੀ ਖਾਨਦਾਨ ਤੇ ਉੱਚਾ ਪਿੰਡ ਦੇ ਸੰਧੂ ਪ੍ਰੀਵਾਰ ਦੀ ਪ੍ਰੇਮ ਸਬੰਧਾਂ ਵਾਲੀ ਘਰੇਲੂ ਦੁਸ਼ਮਣੀ ਵਾਲੇ “ਉੱਚਾ ਪਿੰਡ ਮਰਡਰ ਕੇਸ” ਕਾਰਣ ਮਿਰਜਾ ਸਾਹਿਬਾਂ ਦੇ ਕਿਸੇ ਵਾਂਗ ਇਜੱਤ ਦੀ ਭੇਟ ਚੱੜ ਗਿਆ, ਜੋ ਲੰਮਾ ਸਮਾ ਸਰਕਾਰਾਂ ਦੀ ਸਮਝ ਵਿਚ ਹੀ ਨਾ ਆਇਆ ਤੇ ਨਾ ਹੀ ਸੁੱਲਝ ਸਕਿਆ ਸੀ| ਸੰਨ 1965 ਵਿਚ, ਜਦੋ ਸਰਦਾਰ ਪ੍ਰਤਾਪ ਸਿੰਘ ਕੈਰੋ ਕਤਲ ਕਾਂਡ ਵਾਪਰਿਆ, ਇਸ ਸਮੇ ਮੈ ਏਸੀLਆ ਦੀ ਪਹਿਲੀ ਤੇ ਨਵੇਕਲੀ ਖੇਡ ਵਿਦਿਅਕ ਸੰਸਥਾ “ਸਪੋਰਟਸ ਸਕੂਲ ਕੰਮ ਕਾਲਜ-ਜਾਲੰਧਰ” ਦੀ ਨੌਵੀ ਕਲਾਸ ਵਿਚ ਪੜਦਾ ਸੀ| ਇਸ ਏਸ਼ੀਆ ਮਹਾਦੀਪ ਦੇ ਅਨੋਖੇ ਸਕੂਲ ਤੇ ਕਾਲਜ ਦਾ ਨੀਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ 1961 ਵਿਚ ਰਖਿਆ ਅਤੇ ਸਾਲ 1962 ਵਿਚ ਵਿਦਿਆ ਤੇ ਖੇਡਾਂ ਦਾ ਪਹਿਲਾ ਸਫਰ ਸ਼ੁਰੂ ਹੋਇਆ ਸੀ| ਜਾਲੰਧਰ ਸ਼ਹਿਰ ਦੇ ਇਸ ਸਕੂਲ ਤੇ ਕਾਲਜ ਵਿਚ ਸਿਆਸੀ ਸੋਗ ਵਜੋ ਛੁੱਟੀ ਕਰ ਦਿਤੀ ਗਈ ਅਤੇ ਸਾਰੇ ਵਿਦਿਆਰਥੀ ਹੋਸਟਲ ਵਿਚ ਆਪੋ ਆਪਣੇ ਕਮਰਿਆਂ ਵਿਚ ਚਲੇ ਗਏ| ਉਸ ਦਿਨ ਸ਼ਾਮ ਦਾ ਕੋਈ ਵੀ ਖੇਡ ਅਭਿਆਸ ਨਹੀ ਹੋਇਆ ਸੀ| ਪੰਜਾਬ ਵਿਚ ਜਾਲੰਧਰ ਦਾ ਸਪੋਰਟਸ ਸਕੂਲ ਤੇ ਕਾਲਜ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਦਾ, ਪੰਜਾਬ ਵਿਚ ਹੋਰ ਬਹੁੱਤ ਸਾਰੇ ਨਵੇ ਤੇ ਨਾਵੇਕਲੇ ‘ਪ੍ਰੋਜੈਕਟਾਂ’ ਵਾਂਗ ਹੀ ਇਹ ਖੇਡਾਂ ਦਾ ਅਦਾਰਾ ਵੀ ਇਕ ਸੁੱਪਨਾ ਸੀ, ਜਿਸ ਵਿਚ ਪੰਜਾਬ ਦੇ ਹੋਣਹਾਰ ਨੌਜਵਾਨ ਬੱਚਿਆ ਨੂੰ ਅੰਤ੍ਰਰਾਸ਼ਟਰੀ ਪੱਧਰ ਦੇ ਖੇਡ ਮੈਦਾਨ, ਉਲੰਪਿਕ ਗੇਮਜ, ਏਸ਼ੀਅਨ ਗੇਮਜ, ਕਾਮਨਵੈਲਥ ਖੇਡਾਂ ਤੇ ਵਿਸ਼ਵ ਖੇਡ ਕੱਪਾਂ ਲਈ ਤਿਆਰ ਕਰਨਾ ਸੀ| ਸਰਦਾਰ ਪ੍ਰਤਾਪ ਸਿੰਘ ਕੈਰੋ ਅਮਰੀਕਾ ਤੋ ਪੱੜ ਕੇ ਆਏ ਸਨ ਅਤੇ ਉਨ੍ਹਾਂ ਨੇ ਸੰਸਾਰ ਪੱਧਰ ਉਪੱਰ ਖੇਡਾਂ ਵਿਚ ਅਮਰੀਕਾ ਦੀ ਸਰਦਾਰੀ ਵੇਖੀ ਸੀ| ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਵਲੋ ਸੰਨ 1961 ਵਿਚ ਦੁਆਬੇ ਦੇ ਮਸ਼ਹੂਰ ਖੇਡਾਂ ਦਾ ਸਮਾਨ ਬਨਾਉਣ ਵਾਲੇ ਸ਼ਹਿਰ ਜਾਲੰਧਰ ਦੇ ਕਪੂਰਥੱਲਾ ਰੋਡ ਉਪੱਰ, ਮਿਠੂ ਬਸਤੀ ਦੀ ਕੰਧ ਨਾਲ, ਬਸਤੀ ਬਾਵਾ ਖੇਲ ਤੋ ਪਿਛਾਂਹ, ਨਹਿਰ ਦੇ ਲਾਗੇ ਦੇਸ ਵੰਡ ਤੋ ਪਹਿਲਾਂ ਦੇ ਇਸਲਾਮੀਆ ਕਾਲਜ ਦੀ ਇਮਾਰਤ ਤੇ ਖੁੱਲੀਆਂ ਗਰਾਊਡਾਂ ਵਿਚ ਜਿਥੇ ਪੰਜਾਬ ਦਾ ਮਿਨੀ ਸੈਕਟਰੀਏਟ ਚਲ ਰਿਹਾ ਸੀ ਵਿਚ ਏਸ਼ੀਆ ਦਾ ਪਹਿਲਾ ਸਪੋਰਟਸ ਸਕੂਲ ਤੇ ਕਾਲਜ ਸ਼ੁਰੂ ਕਰਨ ਦੀ ਸਰਕਾਰੀ ਮੋਹਰ ਲਾ ਦਿਤੀ ਸੀ| ਇਸ ਵਿਦਿਅਕ ਅਦਾਰੇ ਵਿਚ ਪੜਾਈ ਲਿਖਾਈ ਦੇ ਨਾਲ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਸੱਭ ਅੱਵਲ ਦਰਜੇ ਦੀਆਂ ਸਹੂਲਤਾਂ ਪੰਜਾਬ ਸਰਕਾਰ ਵਲੋ ਚੁਣਵੇ ਖਿਡਾਰੀਆਂ ਨੂੰ ਮੁੱਫਤ ਦਿਤੀਆਂ ਜਾਂਦੀਆਂ ਸਨ|
ਸਿੱਖ ਸਰਦਾਰ, ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਆਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਨਹਿਰੂ ਦੇ ਸਿਆਸੀ ਖੇਤਰ ਦਾ ਖਾਸ ਬੰਦਾ ਸੀ ਅਤੇ ਦਿਲੀ ਵਿਚ ਬਹੁੱਤ ਨਜਦੀਕ ਸਨ| 6 ਫਰਵਰੀ 1965 ਦਾ ਮਨਹੂਸ ਦਿਨ ਜਦੋ ਸਰਦਾਰ ਪ੍ਰਤਾਪ ਸਿੰਘ ਕੈਰੋ ਭਾਰਤ ਦੀ ਰਾਜਧਾਨੀ ਦਿਲੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਨਾਲ ਅਹਿਮ ਸਿਆਸੀ ਮੁਲਾਕਾਤ ਕਰਕੇ, ਕਰਜਨ ਰੋਡ ਸਥਿਤ ਮੈਬਰ ਪਾਰਲੀਮੈਟ ਆਪਣੇ ਦੋਸਤ ਸਰਦਾਰ ਰੱਣਜੀਤ ਸਿੰਘ ਦੇ ਘਰ ਤੋ ਵਾਪਸ ਚੰਡੀਗੜ ਲਈ, ਰਾਜਿੰਦਰ ਸਿੰਘ ਭਾਟੀਆ ਦੀ ਫੀਏਟ ਕਾਰ ਨੰਬਰ: ਪੀ ਐਨ ਟੀ-7790, ਵਿਚ ਆਪਣੇ ਤਿੰਨ ਸਾਥੀਆਂ ਨਿਜੀ ਸਹਾਇਕ-ਆਈ ਏ ਐਸ ਅਫਸਰ ਸ਼੍ਰੀ ਬਲਦੇਵ ਕਪੂਰ (ਪੰਜਾਬ ਸਿਹਤ ਵਿਭਾਗ ਦੇ ਸੱਕਤਰ), ਦਲੀਪ ਸਿੰਘ-ਅੰਗ ਰਖਿਅਕ ਤੇ ਡਅਜੀਤ ਸਿੰਘ ਡਰਾਈਵਰ ਨਾਲ ਸਵੇਰੇ ਦਿਲੀ ਤੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਆਪਣਾ ਸਫਰ ਸੁਰੂ ਕੀਤਾ ਸੀ| ਭਾਰਤ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਇਸ ਕਾਬੁਲ ਸਿੱਖ ਸਰਦਾਰ ਨੂੰ ਭਾਰਤ ਦਾ ਖੇਤੀਬਾੜੀ ਮੰਤਰੀ ਬਨਾਉਣ ਲਈ ਸਹਿਮਤ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜੂਰ ਸੀ| ਉਹ ਹੀ ਜਰਨੈਲੀ ਸੜਕ ਜੋ ਸ਼ੇਰਸਾLਹ ਸੂਰੀ ਨੇ ਕੱਲਕੱਤੇ ਤੋ ਕਾਬੁਲ ਤੱਕ ਮੁੱਗਲ ਕਾਲ ਦੌਰਾਨ ਬਣਵਾਈ ਸੀ ਉਸੇ ਦੇ ਰਾਹ ਵਿਚ ਪੰਜਾਬ ਦਾ ਸ਼ੇਰ ਦਿਲ ਮੁੱਖਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਸਦਾ ਲਈ ਸਮਾ ਗਿਆ|

Leave a Reply

Your email address will not be published. Required fields are marked *