ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਅਤੇ ਇਪਸਾ ਆਸਟਰੇਲੀਆ ਵੱਲੋਂ ਸਨਮਾਨ ਸਮਾਗਮ ਤੇ ਕਵੀ ਦਰਬਾਰ-
ਬਾਬਾ ਬਕਾਲਾ ਸਾਹਿਬ- ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟਰੇਲੀਆ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ (ਨਜ਼ਦੀਕ ਛਾਉਣੀ ਸਾਹਿਬ) ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ, ਵਿਸ਼ੇਸ਼ ਮਹਿਮਾਨ ਕਥਾਕਾਰ ਕੁਲਦੀਪ ਸਿੰਘ ਬੇਦੀ ਅਤੇ ਪ੍ਰੋ: ਕੁਲਵੰਤ ਔਜਲਾ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਕਾਰਜਕਾਰਨੀ ਮੈਂਬਰ ਮੱਖਣ ਕੋਹਾੜ, ਗੁਰਮੀਤ ਸਿੰਘ ਬਾਜਵਾ, ਮਾ: ਮਨਜੀਤ ਸਿੰਘ ਵੱਸੀ (ਤਿੰਨੋਂ ਕਾਰਜਕਾਰੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ), ਡਾ: ਗੋਪਾਲ ਸਿੰਘ ਬੁੱਟਰ ਸਾ: ਮੁਖੀ ਲਾਇਲਪੁਰ ਖਾਲਸਾ ਕਾਲਜ ਜਲੰਧਰ, ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ, ਸ਼ਾਇਰ ਵਿਸ਼ਾਲ, ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਵਿੰਦਰ ਕੌਰ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਮਰਹੂਮ ਸ਼ਾਇਰ “9ਵਾਂ ਪਰਮਿੰਦਰਜੀਤ ਯਾਦਗਾਰੀ ਐਵਾਰਡ-2025 ਉੱਘੇ ਸ਼ਾਇਰ ਵਿਸ਼ਾਲ ਨੂੰ ਦਿੱਤਾ ਗਿਆ, ਜਿਸ ਵਿੱਚ ਨਗਦ 21,000 ਰੁਪਏ, ਸਨਮਾਨ ਚਿੰਨ੍ਹ, ਦੁਸ਼ਾਲਾ ਅਤੇ ਸਿਰੋਪਾਉ ਭੇਟ ਕੀਤਾ ਗਿਆ । ਇਪਸਾ ਆਸਟਰੇਲੀਆ ਦੇ ਸੰਚਾਲਕ ਸਰਬਜੀਤ ਸੋਹੀ ਨੇ ਵੀ ਸਮਾਗਮ ਲਈ ਸ਼ੁਭ ਇੱਛਾਵਾਂ ਭੇਜੀਆਂ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਸਭਾ ਦੀਆਂ ਸਰਗਰਮੀਆਂ ‘ਤੇ ਇਕ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਬਾਖੂਬੀ ਤਰਤੀਬ ਦਿੱਤੀ । ਇਸ ਮੌਕੇ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਜਤਿੰਦਰਪਾਲ ਕੌਰ ਭਿੰਡਰ, ਅਮਨਦੀਪ ਢਿੱਲੋਂ ਕਸੇਲ, ਪਰਵੀਨ ਕੌਰ ਸਿੱਧੂ, ਸੁਰਿੰਦਰ ਖਿਲਚੀਆਂ, ਕੰਵਲਜੀਤ ਕੌਰ, ਮੱਖਣ ਭੈਣੀਵਾਲਾ, ਪ੍ਰੋ: ਹਰਜੀਤ ਸਿੰਘ ਅਸ਼ਕ, ਮਨਜੀਤ ਸਿੰਘ ਵੱਸੀ, ਬੂਟਾ ਰਾਮ ਅਜ਼ਾਦ, ਸੁਖਦੇਵ ਸਿੰਘ ਗੰਡਵਾਂ, ਦਲਜੀਤਪਾਲ ਸਿੰਘ ਕਲਾਨੌਰ, ਬਖਤੌਰ ਧਾਲੀਵਾਲ, ਕੰਵਲਜੀਤ ਸਿੰਘ ਭੱਲਰ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਕ੍ਰਿਸ਼ਨ ਸ਼ਰਮਾ, ਜਸਮੇਲ ਸਿੰਘ ਜੋਧੇ, ਗਿਆਨੀ ਗੁਲਜ਼ਾਰ ਸਿੰਘ ਖੈੜਾ, ਗੁਰਮੀਤ ਸਿੰਘ ਪਾਹੜਾ, ਅਵਤਾਰ ਸਿੰਘ ਗੋਇੰਦਵਾਲ, ਜਗਦੀਸ਼ ਸਿੰਘ ਬਮਰਾਹ, ਸਰਬਜੀਤ ਸਿੰਘ ਪੱਡਾ, ਅਮਰਜੀਤ ਸਿੰਘ ਰਤਨਗੜ੍ਹ, ਤਰਸੇਮ ਸਿੰਘ ਕਾਲੇਕੇ, ਹਰਜਿੰਦਰ ਸਿੰਘ ਨਿੱਝਰ, ਮੈਨੇਜਰ ਬੂਟਾ ਰਾਮ, ਅਜੀਤ ਸਿੰਘ ਸਠਿਆਲਵੀ, ਮਲੂਕ ਸਿੰਘ ਧਿਆਨਪੁਰ, ਮੈਨੇਜਰ ਸਖਦੇਵ ਸਿੰਘ ਭੁੱਲਰ, ਦਿਲਰਾਜ ਸਿੰਘ ਦਰਦੀ, ਅਮਰਪਾਲ ਸਿੰਘ ਖਹਿਰਾ, ਡਾ: ਕੁਲਵੰਤ ਸਿੰਘ ਬਾਠ, ਜਰਨੈਲ ਸਿੰਘ ਸਾਖੀ ਜਲੰਧਰ, ਨਾਨਕ ਚੰਦ ਵਿਰਲੀ, ਕਲਭੂਸ਼ਨ, ਸੁਖਜਿੰਦਰ, ਤੇਜਬੀਰ ਸਿੰਘ, ਕੁਲਵੰਤ ਸਿੰਘ ਧੰਜੂ, ਮੁਖਤਾਰ ਸਿੰਘ ਸਹੋਤਾ, ਸਤਰਾਜ ਜਲਾਲਾਂਬਾਦੀ, ਮਾ: ਬਲਬੀਰ ਸਿੰਘ ਬੋਲੇਵਾਲ, ਸੁਬੇਗ ਸਿੰਘ ਮੀਆਂਵਿੰਡ, ਪਰਮਜੀਤ ਸਿੰਘ ਭੱਟੀ, ਸਕੱਤਰ ਸਿੰਘ ਪੁਰੇਵਾਲ, ਹਰਮਨਪ੍ਰੀਤ ਸਿੰਘ, ਜਗਰੂਪ ਕੌਰ, ਇੰਦਰਜੀਤ ਕੌਰ, ਨੀਤਾ ਸ਼ਰਮਾ, ਜਗਜੀਤ ਸਿੰਘ ਢਿਲਵਾਂ, ਅਜੈਪਾਲ ਸਿੰਘ, ਕੰਵਰਪਾਲ ਸਿੰਘ ਟਾਂਗਰਾ, ਕੈਪਟਨ ਸਿੰਘ, ਮਨਦੀਪ ਸਿੰਘ ਟਾਂਗਰਾ, ਬਲਵਿੰਦਰ ਸਿੰਘ ਅਠੌਲਾ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ ਪੁਰੇਵਾਲ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ ।
ਫਾਈਲ-10—-01
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟਰੇਲੀਆ ਵੱਲੋਂ ਕਰਵਾਏ ਗਏ ਸਸਾਹਿਕਤ ਸਮਾਗਮ ਦੌਰਾਨ “9ਵਾਂ ਪਰਮਿੰਦਰਜੀਤ ਯਾਦਗਾਰੀ ਐਵਾਰਡ-2025 ਸ਼ਾਇਰ ਵਿਸ਼ਾਲ ਨੂੰ ਦੇਣ ਮੌਕੇ ਗੁਰਤੇਜ ਕੋਹਾਰਵਾਲਾ, ਕੁਲਦੀਪ ਸਿੰਘ ਬੇਦੀ, ਪ੍ਰੋ: ਕੁਲਵੰਤ ਔਜਲਾ, ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਗੋਪਾਲ ਸਿੰਘ ਬੁੱਟਰ, ਮੱਖਣ ਕੋਹਾੜ, ਗੁਰਮੀਤ ਸਿੰਘ ਬਾਜਵਾ, ਮਾ: ਮਨਜੀਤ ਸਿੰਘ ਵੱਸੀ, , ਕੰਵਰ ਇਕਬਾਲ ਸਿੰਘ,ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਹੋਰ ।
ਸ਼ਾਇਰ ਵਿਸ਼ਾਲ ਸ਼ਾਇਰ ਪਰਮਿੰਦਰਜੀਤ ਯਾਦਗਾਰੀ ਐਵਾਰਡ-2025 ਨਾਲ ਸਨਮਾਨਿਤ
![](https://deshpardes.ca/wp-content/uploads/2025/02/ਵਿਸ਼ਾਲ.jpg)