Headlines

ਥਾਂਦੀ ਪਰਿਵਾਰ ਨੂੰ ਸਦਮਾ-ਬੀਬੀ ਜਸਵਿੰਦਰ ਕੌਰ ਥਾਂਦੀ ਦਾ ਸਦੀਵੀ ਵਿਛੋੜਾ

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਵੈਨਕੂਵਰ ਦੇ ਥਾਂਦੀ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੀ ਸਤਿਕਾਰਯੋਗ ਬੀਬੀ ਜਸਵਿੰਦਰ ਕੌਰ ਥਾਂਦੀ ਸੁਪਤਨੀ  ਸ ਅੱਛਰ ਸਿੰਘ ਥਾਂਦੀ ਬੀਤੀ 8 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਪਤੀ , ਦੋ ਬੇਟੇ,  ਦੋ ਬੇਟੀਆਂ, ਪੋਤੇ ਪੋਤਰੀਆਂ, ਦੋਹਤੇ ਦੋਹਤਰੀਆਂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।  ਮਾਤਾ ਜੀ ਦਾ ਪੇਕਾ ਪਿੰਡ ਮਜ਼ਾਰਾ ਡੀਂਗਰੀਆਂ ਸੀ ਅਤੇ ਸਹੁਰਾ ਪਿੰਡ ਥਾਂਦੀਆਂ ਸੀ। ਉਹ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਸ ਕੁਲਦੀਪ ਸਿੰਘ ਥਾਂਦੀ ਦੇ ਵੱਡੇ ਭਰਜਾਈ ਸਨ।

ਬੀਬੀ ਜਸਵਿੰਦਰ ਕੌਰ ਥਾਂਦੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 16 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਦੁਪਹਿਰ 12 ਵਜੇ ਹੋਵੇਗੀ। ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ  ਉਹਨਾਂ ਦੇ ਸਪੁੱਤਰਾਂ  ਅਜਮੇਰ ਸਿੰਘ ਥਾਂਦੀ ਨਾਲ ਫੋਨ ਨੰਬਰ 604-721-0704 ਜਾਂ ਰਣਬੀਰ ਸਿੰਘ ਥਾਂਦੀ ਨਾਲ ਫੋਨ ਨੰਬਰ 604-721-4421 ਤੇ ਸੰਪਰਕ ਕੀਤਾ ਜਾ ਸਕਦਾ ਹੈ।