ਕੈਲਗਰੀ ( ਦਲਵੀਰ ਜੱਲੋਵਾਲੀਆ)- ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣਾ ਰਜਿ ਪੰਜਾਬ ਵਲੋਂ ਇਸ ਵਾਰ 9ਵਾਂ ਕਬੱਡੀ ਕੱਪ ਮਿਤੀ 14-15 ਫਰਵਰੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਘੁੰਮਣਾ ਦੇ ਖੇਡ ਸਟੇਡੀਅਮ ਵਿਚ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਸ ਬਲਬੀਰ ਸਿੰਘ ਬੈਂਸ ਕੈਨੇਡਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ 55 ਕਿਲੋ ਅਤੇ 75 ਕਿਲੋ ਭਾਰ ਵਰਗ ਦੀਆਂ ਪੇਂਡੂ ਖੇਡ ਕਲੱਬਾਂ ਦੇ ਖਿਡਾਰੀਆਂ ਦੇ ਮੈਚਾਂ ਤੋਂ ਇਲਾਵਾ ਨੈਸ਼ਨਲ ਪੱਧਰ ਦੀਆਂ ਟੀਮਾਂ ਦੇ ਓਪਨ ਮੁਕਾਬਲੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਵਿਚ ਪਹਿਲੀ ਵਾਰ ਕੁੜੀਆਂ ਦੇ ਕਬੱਡੀ ਦੇ ਮੈਚ ਵੀ ਹੋਣਗੇ। ਟੂਰਨਾਮੈਂਟ ਦੌਰਾਨ ਪੰਜਾਬ ਦੀਆਂ ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਖੇਡ ਹਸਤੀਆਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜਣਗੀਆਂ।ਖੇਡ ਮੇਲੇ ਦੇ ਆਖਰੀ ਦਿਨ ਗਾਇਕੀ ਦਾ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ ਜਿਸ ਦੌਰਾਨ ਪ੍ਰਸਿਧ ਗਾਇਕਾ ਸੁਰਮਨੀ ਅਤੇ ਬਲਜੀਤ ਕਮਲ ਦਰਸ਼ਕਾਂ ਤੇ ਸਰੋਤਿਆਂ ਦੇ ਰੂਬਰੂ ਹੋਣਗੀਆਂ ਤੇ ਹੋਰ ਵੀ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ। ਉਹਨਾਂ ਖੇਡ ਪ੍ਰੇਮੀਆਂ ਨੂੰ ਮੇਲੇ ਦੇ ਦੋਵੇਂ ਦਿਨ ਹਾਜ਼ਰੀ ਭਰਨ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਹੁਮਹੁੰਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।
ਘੁੰਮਣਾ ਦੇ ਕਬੱਡੀ ਕੱਪ ਦੇ ਆਖਰੀ ਦਿਨ 15 ਫਰਵਰੀ ਨੂੰ ਪ੍ਰਸਿਧ ਗਾਇਕਾ ਸੁਰਮਨੀ ਤੇ ਬਲਜੀਤ ਕਮਲ ਦਾ ਖੁੱਲਾ ਅਖਾੜਾ
![](https://deshpardes.ca/wp-content/uploads/2025/02/PHOTO-2025-02-11-21-58-36.jpg)