ਕਪੂਰਥਲਾ- ਬੀਤੇ ਦਿਨੀਂ ਸਰਦਾਰਨੀ ਕੁਲਵਿੰਦਰ ਕੌਰ ਧਾਲੀਵਾਲ ਤੇ ਸਰਦਾਰ ਰਾਜਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਰਣਦੀਪ ਸਿੰਘ ਧਾਲੀਵਾਲ ਦਾ ਸ਼ੁਭ ਵਿਆਹ ਸਰਦਾਰਨੀ ਬਲਵੀਰ ਕੌਰ ਘੁੰਮਣ ਤੇ ਸਰਦਾਰ ਪ੍ਰੀਤਮ ਸਿੰਘ ਘੁੰਮਣ ਦੀ ਬੇਟੀ ਬੀਬਾ ਮਨਪ੍ਰੀਤ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਉਪਰੰਤ ਰਾਇਲ ਕੈਸਲ ਬੈਕੁਇਟ ਹਾਲ ਕਪੂਰਥਲਾ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਦੌਰਾਨ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਕਈ ਪ੍ਰਮੁੱਖ ਹਸਤੀਆਂ ਭਰਵੀਂ ਸ਼ਮੂਲੀਅਤ ਕੀਤੀ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਲੜਕੇ ਦੇ ਤਾਇਆ ਜੀ ਸ ਕਸ਼ਮੀਰ ਸਿੰਘ ਧਾਲੀਵਾਲ ਜਨਰਲ ਸਕੱਤਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੱਦੇ ਤੇ ਕੈਨੇਡਾ, ਅਮਰੀਕਾ ਤੇ ਯੂਕੇ ਤੋਂ ਕਈ ਦੋਸਤਾਂ ਮਿੱਤਰਾਂ ਨੇ ਵਿਆਹ ਅਤੇ ਰਿਸੈਪਸ਼ਨ ਵਿਚ ਹਾਜ਼ਰੀ ਭਰੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿਚ ਨਵ ਵਿਆਹੀ ਜੋੜੀ ਤੇ ਰਿਸੈਪਸ਼ਨ ਪਾਰਟੀ ਵਿਚ ਸ਼ਾਮਿਲ ਮਹਿਮਾਨ।