Skip to content
- Home
- ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਇਕੱਤਰਤਾ ਵਿੱਚ ਪੰਜਾਬ ਤੋਂ ਆਏ ਮਹਿਮਾਨ ਸਾਹਿਤਕਾਰਾਂ ਦਾ ਸਵਾਗਤ
ਸਰੀ-(ਪਲਵਿੰਦਰ ਸਿੰਘ ਰੰਧਾਵਾ)-ਬੀਤੇ ਦਿਨੀ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ, ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਵਲੋਂ ਕੀਤੀ ਗਈ ।ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਗਿੱਲ,ਸਕੱਤਰ ਪਲਵਿੰਦਰ ਸਿੰਘ ਰੰਧਾਵਾ,ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਮਹਿਮਾਨ ਸਾਹਿਤਕਾਰਾ ਜਗਦੀਪ ਨੁਰਾਨੀ ਅਤੇ ਡਾ ਦਵਿੰਦਰਪਾਲ ਕੋਰ ਸ਼ਾਮਿਲ ਸਨ । ਇਹ ਮੀਟਿੰਗ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਕੀਤੀ ਗਈ,ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵਲੋਂ ਬਾਖੂਬੀ ਨਿਭਾਈ ਗਈ । ਸਭਾ ਦੇ ਸਹਾਇਕ ਸਕੱਤਰ ਦਰਸ਼ਨ ਸਿੰਘ ਸੰਘਾ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ,ਕੁੱਝ ਬੁਲਾਰਿਆਂ ਤੋਂ ਬਾਅਦ ਪ੍ਰੋਫੈਸਰ ਕਸ਼ਮੀਰਾ ਸਿੰਘ ਗਿੱਲ ਵੱਲੋਂ “ ਸਾਡਾ ਪਿਛੋਕੜ “ਵਿਸ਼ੇ ਤੇ ਆਪਣੇ ਵਿਚਾਰ ਬਹੁਤ ਹੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ ।ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀਆਂ ਅਤੇ ਕਵਿਤਰੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਾ ਗੀਤਾਂ ਅਤੇ ਕਵਿਤਾਵਾਂ ਰਾਹੀਂ ਗੁਣ ਗਾਇਨ ਕੀਤਾ, ਜਿਨਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਸੀ ,ਜਿਸ ਦੀ ਸੂਚੀ ਇਸ ਪ੍ਰਕਾਰ ਹੈ- ਗੁਰਮੀਤ ਸਿੰਘ ਕਾਲਕਟ ,ਨਰਿੰਦਰ ਬਾਹੀਆ,ਬਲਬੀਰ ਸਿੰਘ ਸੰਘਾ,ਚਰਨ ਸਿੰਘ,ਇੰਦਰਪਾਲ ਸੰਧੂ, ਹਰਪਾਲ ਸਿੰਘ ਬਰਾੜ ,ਡਾ ਪਾਲ ਬਿਲਗਾ, ਸੁਰਜੀਤ ਸਿੰਘ ਮਾਧੋਪੁਰੀ, ਜਗਦੀਪ ਨੁਰਾਨੀ, ਡਾ ਦਵਿੰਦਰਪਾਲ ਕੌਰ, ਗੁਰਦਰਸ਼ਨ ਸਿੰਘ ਮੁਠਾੜੂ, ਨਰਿੰਦਰ ਪੰਨੂ, ਕਸ਼ਮੀਰਾ ਸਿੰਘ ਗਿੱਲ, ਅਮਰੀਕ ਪਲਾਹੀ, ਕੁਵਿੰਦਰ ਚਾਂਦ, ਦਵਿੰਦਰ ਸਿੰਘ ਮਾਂਗਟ, ਅਮਰੀਕ ਸਿੰਘ ਲ੍ਹੇਲ ,ਦਰਸ਼ਨ ਸਿੰਘ ਬਰਾੜ, ਇੰਨਾ ਤੋ ਇਲਾਵਾ ਮੋਹਨ ਬਚਰਾ, ਅਮਰਜੀਤ ਕੋਰ ਮਾਂਗਟ, ਗੁਰਮੁੱਖ ਸਿੰਘ ਮੋਰਿੰਡਾ, ਸੁਪਿੰਦਰ ਸਿੰਘ ਮੋਰਿੰਡਾ, ਮਲਕੀਤ ਸਿੰਘ, ਨਛੱਤਰ ਸਿੰਘ ਮਾਨ, ਗੁਰਮੇਲ ਸਿੰਘ ਗਿੱਲ, ਮਾਨ ਗਿੱਲ, ਗੁਰਚਰਨ ਸਿੰਘ ਬਰਾੜ ਆਦਿ ਨੇ ਸ਼ਮੂਲੀਅਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ ।ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਾਜ਼ਰ ਸਰੋਤਿਆਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ ।