ਪੰਜਾਬੀ ਵੈੱਬ ਫ਼ਿਲਮਾਂ ਤੇ ਵੈੱਬ ਸੀਰੀਜ਼ ਖੇਤਰ ਦਾ ਰਾਜਾ ਹੈ ਡਾਇਰੈਕਟਰ ਭਗਵੰਤ ਕੰਗ ਤੇ ਕਦੇ ਕਦੇ ਓਸ ਦੇ ਕੰਮ ਵਿੱਚ ਸ਼ਿਆਂਮ ਬੇਨੇਗਲ ਤੇ ਕਦੇ ਗੋਬਿੰਦ ਨਿਹਲਾਨੀ ਦੀ ਝਲਕ ਪੈਂਦੀ ਹੈ।ਪੰਜਾਬੀ ਫ਼ਿਲਮਜ਼ ਦੇ ਲੇਖਕ ਤੋਂ ਸ਼ੁਰੂ ਹੋਏ ਭਗਵੰਤ ਕੰਗ ਦੀ ਹੈ ਹਰ ਵਿਸ਼ੇ ਤੇ ਪਕੜ ਤੇ ਓਹ ਸ਼ਾਨਦਾਰ ਫਿਲਮ ਐਡੀਟਰ ਵੀ ਹੈ।ਭਗਵੰਤ ਕੰਗ ਦੇ ਨਿਰਦੇਸ਼ਕ ਬਣ ਵਿਚਰਨ ਵਿੱਚ ਇਹ ਵੀ ਖਾਸ ਗੱਲ ਹੈ ਕਿ ਓਹ ਕਾਮੁਕ ਸਬਜੈਕਟ ਤੇ ਇੰਜ ਸੀਰੀਜ਼ ਦਿਖਾ ਜਾਂਦਾ ਹੈ ਜਿਵੇਂ ਇਹ ਸੱਚ ਹੋਏ ਤੇ ਮਜ਼ਬੂਰੀ ਹੋਏ।ਓਸ ਲਈ ਭਾਸ਼ਾ ਅਰਥ ਨਹੀਂ ਰੱਖਦੀ ਤੇ ਓਸ ਨੇ ਹਿੰਦੀ ਫ਼ਿਲਮਾਂ ਤੇ ਸੀਰੀਜ਼ ਵੀ ਕਾਮਯਾਬੀ ਨਾਲ ਬਣਾ ਕਿ ਇਹਨਾਂ ਨੂੰ ਹਿੱਟ ਕੀਤਾ ਹੈ।ਖਾਸ ਗੱਲ ਇਹ ਕਿ ਓਹ ਪੰਜਾਬੀ ਸਾਹਿਤ ਨੂੰ ਪਰਦੇ ਤੇ ਉਭਾਰ ਰਿਹਾ ਹੈ।ਸਾਹਿਤਕ ਨਾਵਲ ਤੇ ਮਨੋਰੰਜਕ ਫ਼ਿਲਮ ਕਿਵੇਂ ਬਣੇ ,ਸੀਰੀਜ਼ ਪ੍ਰਤੀ ਖਿੱਚ ਕਿਵੇਂ ਹੋਏ ਭਗਵੰਤ ਕੰਗ ਬਾਖੂਬੀ ਕਰਦਾ ਹੈ।ਭਗਵੰਤ ਕੰਗ ਦਾ ਕੰਮ ਬੋਲਦਾ ਹੈ।ਟੀਵੀ ਸੀਰੀਜ਼ “ਰਖੇਲ ” ਤੇ ” ਬਦਲਾ ” ਤੇ ” ਚਰਿਤ੍ਰਹੀਣ ” ਵੀਡਿਉ ਇਸ ਕਦਰ ਓਸ ਡਾਇਰੈਕਟ ਕੀਤੇ ਕਿ ਵਾਰ ਵਾਰ ਦੇਖਣ ਨੂੰ ਦਿਲ ਕਰਨ ਵਾਲੀ ਗੱਲ ਹੈ।”ਸ਼ਾਇਦ ਦਿਨ ਚੜ੍ਹ ਜਾਂਦਾ” “ਲਾਡਲੀ” ਹੋਰ ਕੀ ਕਰੀਏ ” ਤੇ “ਉਦਾਸ ਪਿੰਡ ਦੀ ਕਵਿਤਾ ” ਸਬਜੈਕਟ ” ਵਿੱਚ ਕੰਗ ਦਾ ਦਿਮਾਗ ਇਸ ਕਦਰ ਚਲਿਆ ਕਿ ਇਹ ਸਾਹਿਤਕ ਵੀ ਲੱਗੇ ਤੇ ਵਪਾਰਕ ਵੀ ਤੇ ਕੰਮ ਓਹੀ ਜਿਹੜਾ ਮੁਨਾਫ਼ੇ ਦਾ ਹੋਏ।” ਨੰਗੇਜ਼ ” ਸਫ਼ਲ ਤੇ “ਉੱਜੜੇ ਖੂਹ ਦਾ ਪਾਣੀ ” ਕਰ ਓਸ ਦਿਖਾ ਦਿੱਤਾ ਕਿ ਪੰਜਾਬੀ ਸਾਹਿਤ ਦਮਦਾਰ ਹੈ।”ਅਣਖ ” ” ਖਾੜਕੂਵਾਦ ” ਕੰਗ ਨੂੰ ਗੰਭੀਰ ਤੇ ਪੂਰਾ ਵਪਾਰਕ ਡਾਇਰੈਕਟਰ ਦਾ ਮਿਸ਼ਰਨ ਪੇਸ਼ ਕਰਦੇ ਪ੍ਰੋਜੈਕਟ ਰਹੇ ਹਨ।ਭਗਵੰਤ ਕੰਗ ਕੋਲ ਬਹੁਤ ਕੰਮ ਹੈ,ਤਕਨੀਕ ਤੇ ਸਾਧਨ ਹਨ।ਪਰਮਜੀਤ ਸਿੰਘ ਨਾਗਰਾ ਜਿਹੇ ਸਿਆਣੇ ਨਿਰਮਾਤਾ ਹਨ।ਤੇ ਹਾਂ ਜਗਤਾਰ ਬੈਨੀਪਾਲ ਹੋਏ, ਧੀਰਾ ਮਾਨ ਜਾਂ ਜਸਮੀਨ ਬਰਨਾਲਾ ਤੇ ਐਂਜਲੀਨਾ ਰਾਜਪੂਤ ਓਸ ਨੇ ਓਹਨਾਂ ਦਾ ਭਵਿੱਖ ਬਣਾ ਦਿੱਤਾ ਹੈ।ਜਸਵਿੰਦਰ ਪੰਜਾਬੀ ਤੋਂ ਬਲਦੇਵ ਸਿੰਘ ਸੜਕਨਾਮਾ ਤੱਕ ਓਸ ਦੀ ਨਿਰਦੇਸ਼ਨ ਕਲਾ ਦੇ ਕਾਇਲ ਹਨ। ਹੋਰ ਵੀ ਵੈੱਬ ਸੀਰੀਜ਼ ਬਹੁਤ ਹਨ ਤੇ ਇਸ ਸਮੇਂ “ਬਲਦੇ ਦਰਿਆ ” ਉੱਜੜੇ ਦੇ ਦਾ ਪਾਣੀ ” ਬਾਅਦ”ਮੁਰਗਾਬੀਆਂ ” ਦੀ ਚਰਚਾ ਹੈ। ਦੋ ਸਾਲ ਤੱਕ ਭਗਵੰਤ ਕੰਗ ਪੰਜਾਬੀ ਓ ਟੀ ਟੀ ਦਾ ਸ਼ਹਿਨਸ਼ਾਹ ਨਿਰਦੇਸ਼ਕ ਹੋਏਗਾ। ਚਾਹੇ ਓਸ ਦਾ”ਫ਼ਿਲਮੀ ਅੱਡਾ ” ਚੈਨਲ ਕਾਮਯਾਬ ਹੈ ਫਿਰ ਵੀ ਚੌਪਾਲ ਟੀਵੀ, ਕੇਬਲ ਵੰਨ ਹੀ ਨਹੀਂ ਐਮਾਜ਼ੋਨ ਤੇ ਨੈੱਟ ਫਲਿਕਸ ਤੇ ਕੰਗ ਦੀ ਚਰਚਾ ਹੋਊ।ਕੰਮ ਬਹੁਤ ਹਨ,ਵਿਸ਼ਾ ਵਸਤੂ ਬਹੁਤ ਹੈ ,ਵਪਾਰਕ ,ਸਾਹਿਤਕ ਤੇ ਮਨੋਰੰਜਕ ਭਗਵੰਤ ਕੰਗ ਨਾਮ ਤੋ ਸੁਨਾ ਹੋਗਾ ਤੇ ਗੱਲ ਜਾ ਮੁੱਕੇਗੀ।
ਪੇਸ਼ਕਸ਼ -ਅੰਮ੍ਰਿਤ ਪਵਾਰ