ਵੈਨਕੂਵਰ- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਆਗੂ ਸ ਗੁਰਬਖਸ਼ ਸਿੰਘ ਸੰਘੇੜਾ ਵਲੋਂ ਭੇਜੀ ਗਈ ਸੂਚਨਾ ਮੁਤਾਬਿਕ ਉਹਨਾਂ ਦੇ ਸਤਿਕਾਰਯੋਗ ਮਾਤਾ ਚੰਨਣ ਕੌਰ ਸੰਘੇੜਾ ਜੋ ਪਿਛਲੇ ਸਾਲ 23 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ਵਿਚ ਉਹਨਾਂ ਦੇ ਜੱਦੀ ਪਿੰਡ ਮੁਜ਼ੱਫਰਪੁਰ , ਨਕੋਦਰ ਵਿਖੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾ ਰਹੇ ਹਨ। ਪ੍ਰੋਗਰਾਮ ਮੁਤਾਬਿਕ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ 20 ਫਰਵਰੀ ਨੂੰ ਆਰੰਭ ਹੋਣਗੇ ਜਦੋਂਕਿ ਭੋਗ 22 ਫਰਵਰੀ ਨੂੰ ਪਾਏ ਜਾਣਗੇ।
ਉਹਨਾਂ ਸਮੂਹ ਸੰਗਤਾਂ ਤੇ ਪਰਿਵਾਰਕ ਸਨੇਹੀਆਂ ਨੂੰ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ।
ਵਧੇਰੇ ਜਾਣਕਾਰੀ ਲਈ ਸ ਗੁਰਬਖਸ਼ ਸਿੰਘ ਸੰਘੇੜਾ ਨਾਲ ਫੋਨ ਨੰਬਰ 8968511511, 604-771-3100, ਹਰਦੀਪ ਸਿੰਘ ਸੰਘੇੜਾ778-706-4555 , ਜਗਦੀਪ ਸਿੰਘ ਸੰਘੇੜਾ 604-808-6411 ਤੇ ਸੰਪਰਕ ਕੀਤਾ ਜਾ ਸਕਦਾ ਹੈ।