ਸਰੀ ( ਮਹੇਸ਼ਇੰਦਰ ਸਿੰਘ ਮਾਂਗਟ ) ਪਿਛਲੇ ਦਿਨੀ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਦੇ ਅਚਾਨਕ ਸਵਰਗਵਾਸ ਹੋ ਜਾਣ ਦੀ ਜਦ ਖ਼ਬਰ ਮਿਲੀ ਤਾਂ ਕਲਾ ਜਗਤ, ਪਰਿਵਾਰ, ਉਨ੍ਹਾਂ ਦੇ ਸਨੇਹੀਆਂ ਤੇ ਜ਼ੀਰਾ ਸ਼ਹਿਰ ਵਾਸੀਆਂ ਨੂੰ ਗਹਿਰਾ ਸਦਮਾਂ ਪੁੱਜਾ | ਸਵ.ਜਰਨੈਲ ਸਿੰਘ ਜ਼ੀਰਾ ਸ਼ਹਿਰ ਦੇ ਨੇੜਲੇ ਪਿੰਡ ਦੇ ਜੰਮਪਲ ਸਨ |ਬੀਤੇ ਦਿਨੀ ਜ਼ੀਰਾ ਏਰੀਆਂ ਫੈਮਲੀ ਐਸੋਸੀਏਸ਼ਨ ਵਲੋਂ ਰੱਖੀ ਮੀਟਿੰਗ ਵਿੱਚ ਸਮੂਹ ਅਹੁਦੇਦਾਰਾਂ ਨੇ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੰਦਿਆਂ, ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |ਗੁਰਜੰਟ ਸਿੰਘ ਸੰਧੂ ਨੇ ਕਿਹਾ ਕਿ ਸਵ. ਜਰਨੈਲ ਸਿੰਘ ਬਹੁਤ ਹੀ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸਨ | ਜਰਨੈਲ ਸਿੰਘ ਨੂੰ ਉਨ੍ਹਾਂ ਵਲੋਂ ਬਣਾਈਆਂ ਕਲਾ ਕਿਰਤੀਆਂ ਸਦਕਾ ਸਦਾ ਯਾਦ ਕੀਤਾ ਜਾਵੇਗਾ | ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਬਖਸ਼ੀਸ਼ ਸਿੰਘ ਸਿੱਧੂ, ਗੁਰਜੰਟ ਸਿੰਘ ਸੰਧੂ, ਜਗਦੇਵ ਸਿੰਘ ਸੇਖੋਂ.ਨਵਦੀਪ ਸਿੰਘ ਸੰਧੂ, ਹਰਪ੍ਰੀਤ ਸਿੰਘ ਕੰਗ,ਹਰਜੀਤ ਸਿੰਘ ਬਰਾੜ, .ਗੁਰਬਚਨ ਸਿੰਘ ਕਾਹਲੋਂ,ਸਰਬਜੀਤ ਸਿੰਘ ਹੇਅਰ,ਜਸਵਿੰਦਰ ਸਿੰਘ ਸੋਹਲ, ਸੁਖਚੈਨ ਸਿੰਘ ਬਰਾੜ, ਵਿਕਰਮਜੀਤ ਸਿੰਘ ਆਦਿ ਸ਼ਾਮਲ ਹਨ |
ਜਰਨੈਲ ਸਿੰਘ ਆਰਟਿਸਟ ਦੇ ਸਦੀਵੀ ਵਿਛੋੜੇ ਤੇ ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾ
