Headlines

ਸਰੀ-ਡੈਲਟਾ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਦਾ ਆਯੋਜਨ

ਸਰੀ-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੇਲਟਾ ਵਿਖੇ ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਜੋ ਕਿ ਹਰ ਸਾਲ ਉਲੀਕਿਆ ਜਾਂਦਾ ਹੈ ਇਸ ਸਾਲ ਵੀ ਉਸ ਦੀ ਸੰਪੂਰਨਤਾ ਬਹੁਤ ਹੀ ਜਿਆਦਾ ਚੜਦੀਕਲਾ ਨਾਲ ਹੋਈ ਹੈ। ਇਸ ਸਾਲ ਗੁਰੂ ਘਰ ਦੀ ਕੀਰਤਨ ਅਕੈਡਮੀ ਭਾਈ ਹਰਦੀਪ ਸਿੰਘ ਜੀ ਨਿੱਝਰ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਭਾਗ ਲਿਆ, ਇਸ ਦੇ ਨਾਲ-ਨਾਲ ਲੋਅਰ-ਮੇਨਲੈਂਡ ਦੀਆਂ ਵੱਖੋਂ-ਵੱਖ ਕੀਰਤਨ ਅਕੈਡਮੀਆ ਅਤੇ ਅਦਾਰਿਆਂ ਨੇ ਭਾਗ ਲਿਆ, ਜਿੰਨਾਂ ਦੇ ਵਿੱਚ ਕੌਰ ਇੰਸਟੀਟਿਊਟ ਆਫ ਮਿਊਜ਼ਿਕ, ਗੁਰੂ ਅੰਗਦ ਦੇਵ ਜੀ ਸਕੂਲ, ਅੰਮ੍ਰਿਤ ਗੁਰਮਤ ਸੰਗੀਤ ਅਕੈਡਮੀ, ਦਸਮੇਸ਼ ਦਰਬਾਰ ਗੁਰਮਤ ਅਕੈਡਮੀ, ਦੁੱਖ ਨਿਵਾਰਨ ਗੁਰਮਤ ਸਕੂਲ, ਸਪਿਰੀਚੂਅਲ ਇੰਸਟੀਟਿਊਟ ਆਫ ਮਿਊਜ਼ਿਕ, ਸਿੱਖ ਅਕੈਡਮੀ, ਗੁਰਦੁਆਰਾ ਸੁਖ ਸਾਗਰ ਕੀਰਤਨ ਅਕੈਡਮੀ, ਨਾਨਕ ਨਿਰਮਲ ਪੰਥ ਅਕੈਡਮੀ ਅਤੇ ਵਿਸ਼ੇਸ਼ ਤੌਰ ਤੇ ਮੈਂਟਿਕਾ (ਕੈਲੀਫੋਰਨੀਆ) ਤੋਂ ਸਰੀ ਗੁਰੂ ਘਰ ਵਿਖੇ ਹਾਜ਼ਰੀ ਲਵਾਉਣ ਪੁੱਜੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੁਰਮਤ ਅਕੈਡਮੀ ਦੇ ਵਿਦਿਆਰਥੀ ਅਤੇ ਉਸਤਾਦ ਭਾਈ ਮਨਬੀਰ ਸਿੰਘ ਜੀ, ਇਸ ਦੋ-ਰੋਜ਼ਾ ਕੀਰਤਨ ਦਰਬਾਰ ਦੇ ਵਿੱਚ ਬੱਚਿਆਂ ਨੇ ਤੰਤੀ ਸਾਜਾਂ ਤੇ ਗੁਰਮਤ ਸ਼ੈਲੀ ਵਿੱਚ ਬਸੰਤ ਰਾਗ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲੋ-ਨਿਹਾਲ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਪਿੱਛੇ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਅਤੇ ਉਸਤਾਦ ਜੀ ਸਾਹਿਬਾਂਨਾਂ ਦੀ ਕਈ-ਕਈ ਮਹੀਨਿਆਂ ਬੱਦੀ ਮਿਹਨਤ ਹੈ ਜਿਸ ਦਾ ਸਦਕਾ ਬੱਚੇ ਸਟੇਜ ਤੇ ਕੀਰਤਨ ਕਰਦੇ ਹਨ।  ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦਾ ਸੁਪਨਾ ਸੀ ਕਿ ਕੌਮ ਦੇ ਬੱਚੇ ਗੁਰੂ ਨਾਲ ਜੁੜਨ, ਕੀਰਤਨ ਨਾਲ ਜੁੜਨ, ਗੁਰਬਾਣੀ ਨਾਲ ਜੁੜਨ, ਉਹ ਸੁਪਨਾ ਸਾਕਾਰ ਹੁੰਦਾ ਵਿਖਾਈ ਦਿੰਦਾ ਹੈ ਜਦੋਂ ਇਸ ਤਰਾਂ ਦੇ ਰਾਗ ਦਰਬਾਰ ਕਰਵਾਏ ਜਾਂਦੇ ਹਨ ਅਤੇ ਬੱਚੇ ਬਹੁਤ ਮਿਹਨਤ ਅਤੇ ਭਾਵਨਾ ਨਾਲ ਕੀਰਤਨ ਕਰਦੇ ਹਨ ਅਤੇ ਗੁਰੂ ਸਾਹਿਬ ਜੀ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਦੱਸਣਯੋਗ ਹੈ ਕਿ ਬੱਚਿਆਂ ਦਾ ਸਨਮਾਨ ਗੁਰੂ ਘਰ ਦੇ ਪਹਿਲੇ ਹੈਡ-ਗ੍ਰੰਥੀ ਗਿਆਨੀ ਸਵਰਨ ਸਿੰਘ ਜੀ ਪਾਸੋਂ ਕਰਵਾਇਆ ਗਿਆ ਜਿੰਨਾਂ ਨੇ ਵੀ ਬੱਚਿਆਂ ਨੂੰ ਅਸੀਸ ਦਿੱਤੀ। ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਵਾਇਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ , ਭਾਈ ਭਪਿੰਦਰ ਸਿੰਘ , ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਅਤੇ ਉਸਤਾਦ ਸਾਹਿਬਾਨ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਅਤੇ ਉਸਤਾਦ ਭਾਈ ਫ਼ਤਿਹ ਸਿੰਘ ਜੀ ਵੀ ਮੌਜੂਦ ਰਹੇ ਅਤੇ ਗੁਰਮਤਿ ਸੰਗੀਤ ਅਕੈਡਮੀਆਂ ਤੋ ਪਹੁੰਚੇ ਸਮੂਹ ਉਸਤਾਦ ਸਾਹਿਬਾਨ ਦਾ ਵੀ ਸਨਮਾਨ ਕੀਤਾ ਗਿਆ ਜਿਹੜੇ ਸਾਡੀ ਅਮੀਰ ਵਿਰਾਸਤ ਗੁਰਮਤਿ ਸ਼ੈਲੀ ਜ਼ਿੰਦਾ ਰੱਖਣ ਅਤੇ ਪ੍ਰਚਾਰ ਪਸਾਰ ਵਾਸਤੇ ਯੋਗਦਾਨ ਪਾ ਰਹੇ ਹਨ ।ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਚਾਰ ਵੱਡੇ ਯੂਥ ਰਾਗ ਦਰਬਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਬਸੰਤ ਰਾਗ , ਮਲਹਾਰ ਰਾਗ , ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਉਚਾਰਨ ੩੦ ਰਾਗਾਂ ਤੇ ਅਧਾਰਤ ਰਾਗ ਦਰਬਾਰ ਅਤੇ ਦਸਮੇ ਪਾਤਸ਼ਾਹ ਜੀ ਦੀ ਬਾਣੀ ਤੇ ਅਧਾਰਤ ਰਾਗ ਪੁਰਾਤਨ ਤਾਂਤੀ ਸਾਜਾਂ ਦੇ ਨਾਲ ਰਾਗ ਦਰਬਾਰ ।

Leave a Reply

Your email address will not be published. Required fields are marked *