ਰੋਮ ਇਟਲੀ 18 ਫਰਵਰੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀ ਰੈਡ ਕਰਾਸ ਦੀ ਨੋਵੇਲਾਰਾ ਇਕਾਈ ਵੱਲੋਂ ਆਪਣੀ ਸੰਸਥਾ ਦੇ 40 ਸਾਲ ਪੂਰੇ ਹੋਣ ਤੇ 40ਵੀਂ ਵਰ੍ਹੇਗੰਢ ਮਨਾਈ ਗਈ। ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਰੈਡ ਕਰਾਸ,(ਕ੍ਰੋਚੇ ਰੋਸਾ) ਨੋਵੇਲਾਰਾ ਦੇ ਵਿਸ਼ੇਸ਼ ਸੱਦੇ ਤੇ ਉਹਨਾਂ ਦੀ ਸੰਸਥਾ ਦੀ 40ਵੀਂ ਵਰ੍ਹੇਗੰਢ ਮੌਕੇ ਕੀਤੇ ਸਮਾਗਮ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸ਼ਿਰਕਤ ਕੀਤੀ ਗਈ। ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰੈਡ ਕ੍ਰਾਸ ਦੇ ਵਾਹਨ ਖਰੀਦਣ ਲਈ ਪੰਜ ਹਜ਼ਾਰ ਯੂਰੋ ਦੀ ਰਾਸ਼ੀ ਸੇਵਾ ਵਜੋਂ ਦਿੱਤੀ ਗਈ। ਇਸ ਮੌਕੇ ਨੋਵੇਲਾਰਾ ਸ਼ਹਿਰ ਦੇ ਮੌਜੂਦਾ ਮੇਅਰ ਸਿਮੋਨੇ ਜਾਰਾਨਤੋਨੈਲੋ,ਸਾਬਕਾ ਮੇਅਰ ਏਲੇਨਾ ਕਰਲੈਤੀ,ਇਲੇਨੀਆ ਮਾਲਵਾਜੀ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਇਸ ਮੌਕੇ ਇਮੀਲੀਆ ਰੋਮਾਨੀਆ ਸੂਬੇ ਦੇ ਰੈਡ ਕਰਾਸ ਦੀਆਂ 198ਵੇਂ ਬਰਾਂਚਾਂ ਵਿੱਚੋਂ ਵੀ ਸੇਵਾ ਕਰਦੇ ਮੈਂਬਰਾਂ ਨੇ ਸ਼ਿਰਕਤ ਕੀਤੀ।ਇਟਲੀ ਵਿੱਚ ਰੈਡ ਕਰਾਸ ਦੀ ਨੀਂਹ ਮਿਲਾਨ ਵਿੱਚ 15 ਜੂਨ 1864 ਵਿੱਚ ਰੱਖੀ ਗਈ ਸੀ, ਜੋ ਕਿ ਲੜਾਈ ਦੌਰਾਨ ਜ਼ਖਮੀਆਂ ਅਤੇ ਬਿਮਾਰਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸੀ। ਸੰਸਥਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਸਮਾਗਮ ਵਿੱਚ ਭਾਗ ਲੈਣ ਅਤੇ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਵੀ ਕੀਤਾ ਗਿਆ।
ਰੈਡ ਕਰਾਸ ਦੇ ਵਾਹਨ ਖਰੀਦਣ ਲਈ ਗੁ ਸਿੰਘ ਸਭਾ ਨੇਵੇਲਾਰਾ ਵਲੋਂ 5000 ਯੂਰੋ ਦੀ ਰਾਸ਼ੀ ਸੇਵਾ
