Headlines

ਜਨਾਬ ਇਹ ਰੰਗਲਾ ਪੰਜਾਬ ਬਣਾਉਣ ਦੇ ਦਾਅਵੇਦਾਰਾਂ ਦਾ ਕੰਗਲਾ ਸਕੱਤਰੇਤ ਹੈ….

ਚੰਡੀਗੜ ( ਦੇ ਪ੍ਰ ਬਿ)- ਪੰਜਾਬ ਦੇ ਕਿਸੇ ਵੀ ਜਨਤਕ ਵਾਸ਼ਰੂਮ ਦੀਆਂ ਇਹ ਤਸਵੀਰਾਂ ਤਾਂ ਅਸੀ ਤੁਸੀਂ ਆਮ ਵੇਖਦੇ ਹਾਂ। ਪੰਜਾਬ ਦੇ ਕਿਸੇ ਵੀ ਬੱਸ ਸਟੈਂਡ ਤੇ ਜਾਣ ਦਾ ਮੌਕਾ ਮਿਲੇ ਤਾਂ ਪਬਲਿਕ ਵਾਸ਼ਰੂਮ ਵਿਚ ਜਾਣ ਲੱਗਿਆਂ ਨੱਕ ਮੂੰਹ ਬੰਦ ਕਰਕੇ ਹੀ ਤੁਸੀਂ ਆਪਣਾ ਕੰਮ ਨੇਪਰੇ ਚਾੜ ਸਕਦੇ ਹੋ। ਪਰ ਹੈਰਾਨੀਜਨਕ ਤੇ ਅਫਸੋਸਨਾਕ ਗੱਲ ਇਹ ਹੈ ਕਿ ਇਹ ਤਸਵੀਰਾਂ ਪੰਜਾਬ ਦੇ ਕਿਸੇ ਬੱਸ ਅੱਡੇ ਜਾਂ ਸਰਕਾਰੀ ਦਫਤਰ ਦੇ ਵਾਸ਼ਰੂਮ ਦੀਆਂ ਨਹੀ ਬਲਕਿ ਪੰਜਾਬ ਸਕੱਤਰੇਤ ਦੇ ਮਹਿਮਾਨ ਘਰ ਦੇ ਵਾਸ਼ਰੂਮ ਦੀਆਂ ਹਨ। ਚੰਡੀਗੜ ਸਥਿਤ ਪੰਜਾਬ ਸਕੱਤਰੇਤ ਉਹ ਥਾਂ ਹੈ ਜਿਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਮੰਤਰੀ ਸਾਹਿਬਾਨ ਤੇ ਵੱਡੇ ਅਫਸਰ ਬੈਠਦੇ ਹਨ। ਉਹਨਾਂ ਦੀ ਸਕੱਤਰੇਤ ਵਿਚ ਐਂਟਰੀ ਵਾਲੇ ਪਾਸੇ ਤਾਂ ਸਭ ਕੁਝ ਬਹੁਤ ਖੂਬ ਹੈ ਪਰ ਇਹ ਉਹ ਪਾਸਾ ਹੈ ਜਿਥੇ ਆਮ ਲੋਕ ਤੇ ਪੰਜਾਬ ਦੇ ਕਰਮਚਾਰੀ ਅਕਸਰ ਆਪਣੇ ਕੰਮਕਾਰਾਂ ਲਈ ਸਕੱਤਰੇਤ ਦੀਆਂ ਪੌੜੀਆਂ ਚੜਦੇ ਹਨ। ਸਕੱਤਰੇਤ ਦੇ ਪਿਛਲੇ ਪਾਸੇ ਆਮ ਲੋਕਾਂ ਲਈ ਸਵਾਗਤੀ ਘਰ ( ਰਿਸ਼ੇਪਸ਼ਨ)  ਸਥਿਤ ਹੈ ਤੇ ਇਥੇ ਹੀ ਆਮ ਲੋਕਾਂ ਤੇ ਕਰਮਚਾਰੀਆਂ ਨੂੰ ਸਕੱਤਰੇਤ ਦੇ ਅੰਦਰ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ। ਪਹਿਲਾਂ ਨਾਲੋਂ ਤਬਦੀਲੀ ਇਹ ਹੈ ਕਿ ਸਵਾਗਤੀ ਘਰ ਵਿਚ ਬੈਠਣ ਲਈ ਕੁਝ ਕੁ ਕੁਰਸੀਆਂ ਮੌਜੂਦ ਹਨ ਤੇ ਪ੍ਰਵੇਸ਼ ਸਲਿਪ ਜਾਰੀ ਕਰਨ ਦੀ ਥਾਂ ਆਨਲਾਈਨ ਐਂਟਰੀ ਦੀ ਵਿਵਸਥਾ ਕੀਤੀ ਗਈ ਹੈ। ਸਕੱਤਰੇਤ ਦੇ ਅੰਦਰ ਜਾਣ ਵਾਲੇ ਵਿਅਕਤੀ ਜਾਂ ਕਰਮਚਾਰੀ ਦੀ ਸ਼ਨਾਖਤ ਪੁਸ਼ਟੀ ਜਾਂ ਸਕੱਤਰੇਤ ਸਥਿਤ ਮੰਤਰੀ ਜਾਂ ਉਚ ਅਧਿਕਾਰੀ ਦੇ ਦਫਤਰ ਵਲੋਂ ਉਸਦੀ ਹਾਮੀ ਭਰਨ ਉਪਰੰਤ ਹੀ  ਸਬੰਧਿਤ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਪਰ ਇਸਦੇ ਨਾਲ ਸਕੱਤਰੇਤ ਅੰਦਰ ਜਾਣ ਤੋਂ ਪਹਿਲਾਂ  ਪ੍ਰਵੇਸ਼ ਦੁਆਰ ਉਪਰ ਅਗਰ ਕਿਸੇ ਨੂੰ ਵਾਸ਼ਰੂਪ ਦੀ ਜ਼ਰੂਰਤ ਪੈ ਜਾਵੇ ਤਾਂ ਟੁੱਟੇ ਭੱਜੇ ਬਦਬੂਦਾਰ ਵਾਸ਼ਰੂਮ ਸਵਾਗਤ ਲਈ ਤਿਆਰ ਖੜੇ ਹਨ। ਸੰਭਵ ਹੈ ਕਿ ਇਹਨਾਂ ਦੀ ਵਰਤੋਂ ਕਰਦਿਆਂ ਇਹ  ਤੁਹਾਡੀ ਸਿਆਣਪ ਤੇ ਨਿਰਭਰ ਹੈ ਤਿ ਕ ਤੁਸੀਂ ਆਪਣੇ ਸ਼ੂਜ ਜਾਂ ਪੈਂਟ ਦੇ ਦੇ ਪੌਂਚੇ  ਕਿਵੇਂ ਬਚਾ ਪਾਉਂਦੇ ਹੋ।  ਪਰ ਇਹ ਕੁਝ ਕਰਦਿਆਂ ਤੁਹਾਡੇ ਮਨ ਵਿਚ ਇਹ ਸਵਾਲ ਜ਼ਰੂਰ ਉਭਰਦੇ ਨੇ ਕਿ ਪੰਜਾਬ ਵਿਚ ਤਬਦੀਲੀ ਤੇ ਚੰਗੇ ਪ੍ਰਸ਼ਾਸਕੀ ਪ੍ਰਬੰਧ ਦੇ ਨਾਅਰੇ ਨਾਲ ਸੱਤਾ ਵਿਚ ਆਉਣ ਵਾਲੇ ਰਾਜਸੀ ਲੋਕ ਆਮ ਲੋਕਾਂ ਪ੍ਰਤੀ ਕਿੰਨੇ ਕੁ ਸੁਹਿਰਦ ਹਨ । ਸਵਾਲ ਤਾਂ ਹਨ ਪਰ ਸੱਤਾ ਦਾ ਆਨੰਦ ਮਾਣਦਿਆਂ ਆਮ ਲੋਕਾਂ ਨੂੰ ਭੁੱਲ ਜਾਣ ਵਾਲੇ ਸਿਆਸਤਦਾਨਾਂ, ਲੋਕ ਪ੍ਰਤੀਨਿਧਾਂ ਕੋਲ ਬਹਾਨੇ ਤਾਂ ਕਈ ਹੋ ਸਕਦੇ ਹਨ ਪਰ ਜਵਾਬ ਕੋਈ ਨਹੀ ਹੈ….

Leave a Reply

Your email address will not be published. Required fields are marked *